04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭਾਜਪਾ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਫੂਕਿਆ ਪੁਤਲਾ

ਅਜੀਤ ਡੈਸਕ 05-11-2025

'ਮਾਮਲਾ ਰਾਜਾ ਬੜਿੰਗ ਵਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਪ੍ਰਤੀ ਟਿੱਪਣੀ ਕਰਨ ਦਾ'

ਫ਼ਤਹਿਗੜ੍ਹ ਸਾਹਿਬ, 4 ਨਵੰਬਰ (ਬਲਜਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗ ਵਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਦਲਿਤ ਨੇਤਾ ਸਵਰਗੀ ਬੂਟਾ ਸਿੰਘ ਦੀ ਜਾਤੀ ਤੇ ਰੰਗ 'ਤੇ ਹੀਣ ਭਾਵਨਾ ਤਹਿਤ ਕੀਤੀ ਵਿਵਾਦਿਤ ਟਿੱਪਣੀ ਦੇ ਰੋਸ ਵਜੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਵਿਸ਼ਵ ਚੌਂਕ ਸਰਹਿੰਦ ਵਿਖੇ ਰਾਜਾ ਬੜਿੰਗ ਦਾ ਪੁਤਲਾ ਫੂਕਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਦਾ ਦਲਿਤ ਸਮਾਜ ਪ੍ਰਤੀ ਦੋਹਰਾ ਚਿਹਰਾ ਸਾਹਮਣੇ ਆ ਗਿਆ ਹੈ, ਕਿਉਂਕਿ ਆਪਣੀ ਕਾਬਲੀਅਤ ਦੇ ਦਮ ਤੇ ਉੱਚ ਅਹੁਦੇ 'ਤੇ ਪਹੁੰਚੇ ਵਿਅਕਤੀ ਸਵਰਗੀ ਬੂਟਾ ਸਿੰਘ ਜਿਨ੍ਹਾਂ ਨੇ ਦੇਸ਼ ਦੀ ਸੇਵਾ ਵਿਚ ਅਹਿਮ ਯੋਗਦਾਨ ਪਾਇਆ ਹੋਵੇ, ਉਸ ਨੂੰ ਮਜ਼੍ਹਬੀ ਸਿੱਖ, ਵਾਲਮੀਕੀ ਸਮਾਜ, ਕਾਲੇ ਰੰਗ ਦਾ, ਮੱਝਾਂ ਨੂੰ ਕੱਖ ਪਾਉਂਦਾ ਕਹਿ ਕੇ ਆਦਿ, ਇਸ ਤਰ੍ਹਾਂ ਦੀ ਹੀਣ ਭਾਵਨਾ ਵਾਲੀ ਸ਼ਬਦਾਵਲੀ ਵਰਤ ਕੇ ਉਨ੍ਹਾਂ ਦਾ ਮਰਨ ਉਪਰੰਤ ਅਪਮਾਨ ਤੇ ਨਿਰਾਦਰ ਕੀਤਾ ਗਿਆ ਹੈ | ਜੋ ਬਹੁਤ ਹੀ ਨਿੰਦਣਯੋਗ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਇਸ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਉੱਚ ਨੇਤਾ ਦਲਿਤ ਸਮਾਜ ਪ੍ਰਤੀ ਕਿਸ ਤਰ੍ਹਾਂ ਦੀ ਹੀਣ ਭਾਵਨਾ ਰੱਖਦੇ ਹਨ | ਉਨ੍ਹਾਂ ਮੰਗ ਕੀਤੀ ਕਿ ਰਾਜਾ ਬੜਿੰਗ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਆਪਸੀ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਵਾਲਿਆਂ 'ਤੇ ਨੱਥ ਪਾਈ ਜਾ ਸਕੇ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਕੰਵਰਵੀਰ ਸਿੰਘ ਟੌਹੜਾ, ਕੁਲਦੀਪ ਸਿੰਘ ਸਿੱਧੂਪੁਰ, ਅਜੈਬ ਸਿੰਘ ਜਖਵਾਲੀ, ਧਰਮਿੰਦਰ ਬਾਂਡਾ, ਪੰਡਿਤ ਸੁਭਾਸ਼, ਪਰਮਜੀਤ ਕੌਰ, ਦਵਿੰਦਰ ਸਿੰਘ ਬੈਦਵਾਨ, ਬਲਬੀਰ ਸਿੰਘ ਧਾਰਨੀ, ਗੁਰਵਿੰਦਰ ਸਿੰਘ ਬਡਾਲੀ, ਜਸਵਿੰਦਰ ਸਿੰਘ ਬਰਾਸ, ਲਾਲ ਸਿੰਘ ਬਡਾਲੀ, ਹਰਪ੍ਰੀਤ ਸਿੰਘ ਜਮੀਤਗੜ੍ਹ, ਡਾ. ਅਮਰੀਕ ਸਿੰਘ ਜੜੀਆ, ਜਸਪਾਲ ਸਿੰਘ ਅਨਾਇਤਪੁਰਾ, ਜਸਪਾਲ ਸਿੰਘ ਨੌਗਾਵਾਂ, ਸੰਜੂ ਭਮਾਰਸੀ, ਜਗੀਸਰ ਸਿੰਘ ਰੁੜਕੀ, ਭੁਪਿੰਦਰ ਸਿੰਘ ਜੱਲ੍ਹਾ, ਮਹਿੰਦਰ ਸਿੰਘ ਸਾਨੀਪੁਰ, ਸੁਰਜੀਤ ਸਿੰਘ ਸਰਹਿੰਦ, ਬੱਬਲ ਮੀਆਂ ਬਧੌਛੀ ਤੇ ਤਰਲੋਚਨ ਸਿੰਘ ਮੰਡੋਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਨੇ ਹਵਾ ਪ੍ਰਦੂਸ਼ਣ ਬਾਰੇ ਐਡਵਾਈਜ਼ਰੀ ਕੀਤੀ ਜਾਰੀ ਅਗਲੀ ਖ਼ਬਰ ਕਿ੍ਕਟਰ ਹਰਮਨਪ੍ਰੀਤ ਕੌਰ ਓਮੈਕਸ ਦਾ ਬ੍ਰਾਂਡ ਅੰਬੈਸਡਰ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।