04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਕਿ੍ਕਟਰ ਹਰਮਨਪ੍ਰੀਤ ਕੌਰ ਓਮੈਕਸ ਦਾ ਬ੍ਰਾਂਡ ਅੰਬੈਸਡਰ ਬਣੀ

ਅਜੀਤ ਡੈਸਕ 05-11-2025
ਮੰਡੀ ਗੋਬਿੰਦਗੜ੍ਹ, 4 ਨਵੰਬਰ (ਇਕਬਾਲਦੀਪ ਸੰਧੂ)-ਰੀਅਲ ਅਸਟੇਟ ਕੰਪਨੀ ਓਮੈਕਸ ਲਿਮਟਿਡ ਨੇ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ | ਦੱਸ ਦੇਈਏ ਕਿ ਹਰਮਨਪ੍ਰੀਤ ਕੌਰ ਨੇ ਐਤਵਾਰ ਨੂੰ ਦੱਖਣੀ ਅਫ਼ਰੀਕਾ 'ਤੇ 52 ਦੌੜਾਂ ਦੀ ਜਿੱਤ ਨਾਲ ਭਾਰਤ ਨੂੰ ਆਪਣਾ ਪਹਿਲਾ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਖ਼ਿਤਾਬ ਦਿਵਾਇਆ | ਕੰਪਨੀ ਦਾ ਕਹਿਣਾ ਹੈ ਕਿ ਇਹ ਸਾਂਝੀਦਾਰੀ ਸਿਰਫ਼ ਇਕ ਪ੍ਰਚਾਰ ਮੁਹਿੰਮ ਨਹੀਂ ਹੈ, ਸਗੋਂ ਲੀਡਰਸ਼ਿਪ, ਦਿ੍ੜ੍ਹਤਾ ਤੇ ਪ੍ਰਤਿਭਾ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਨ ਦੇ ਸਾਂਝੇ ਦਿ੍ਸ਼ਟੀਕੋਣ 'ਤੇ ਆਧਾਰਿਤ ਹੈ | ਓਮੈਕਸ ਦੇ ਮਤਾਬਿਕ ਕਿ ਇਹ ਕਦਮ ਖੇਡ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ | ਓਮੈਕਸ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਗੋਇਲ ਨੇ ਕਿਹਾ ਅਸੀਂ ਹਰਮਨਪ੍ਰੀਤ ਕੌਰ ਦਾ ਓਮੈਕਸ ਪਰਿਵਾਰ ਵਿਚ ਸਵਾਗਤ ਕਰਦੇ ਹਾਂ | ਉਸ ਦੀ ਅਗਵਾਈ ਅਤੇ ਸਮਰਪਣ ਓਮੈਕਸ ਦੇ 'ਅਰਥਪੂਰਨ ਵਿਕਾਸ' ਦੇ ਦਰਸ਼ਨ ਨਾਲ ਮੇਲ ਖਾਂਦਾ ਹੈ | ਇਹ ਭਾਈਵਾਲੀ ਖੇਡਾਂ ਤੱਕ ਪਹੁੰਚ ਵਧਾਉਣ, ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਅਰਥਵਿਵਸਥਾਵਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਸਾਡੇ ਦਿ੍ਸ਼ਟੀਕੋਣ ਦਾ ਇਕ ਮੁੱਖ ਨਤੀਜਾ 140 ਸਾਲਾਂ ਬਾਅਦ ਦਿੱਲੀ ਵਿਚ ਪਹਿਲਾ ਅੰਤਰਰਾਸ਼ਟਰੀ ਪੱਧਰ ਦਾ ਕਿ੍ਕਟ ਸਟੇਡੀਅਮ ਹੋਵੇਗਾ, ਜੋ ਸ਼ਹਿਰ ਅਤੇ ਭਾਰਤੀ ਖੇਡਾਂ ਦੋਵਾਂ ਲਈ ਇਕ ਇਤਿਹਾਸਿਕ ਮੀਲ ਪੱਥਰ ਹੈ | ਇਸ ਸਾਂਝੀਦਾਰੀ ਦੇ ਤਹਿਤ, ਓਮੈਕਸ ਅਤੇ ਹਰਮਨਪ੍ਰੀਤ ਕੌਰ ਸਾਂਝੇ ਤੌਰ 'ਤੇ ਐਥਲੀਟ ਵਿਕਾਸ ਪ੍ਰੋਗਰਾਮ, ਪੇਂਡੂ ਅਤੇ ਸ਼ਹਿਰੀ ਪੱਧਰ 'ਤੇ ਖੇਡ ਜਾਗਰੂਕਤਾ ਮੁਹਿੰਮਾਂ ਅਤੇ ਮਹਿਲਾ ਸਸ਼ਕਤੀਕਰਨ ਪ੍ਰੋਗਰਾਮਾਂ ਦਾ ਸੰਚਾਲਨ ਕਰਨਗੇ |
ਪਿਛਲੀ ਖ਼ਬਰ ਭਾਜਪਾ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਜੀ. ਪੀ. ਐੱਸ. 'ਚ ਜਾਗਰੂਕਤਾ ਹਫ਼ਤੇ ਤਹਿਤ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।