ਸਨਸਿਟੀ ਕਾਲੋਨੀ ਦੇ ਵਾਸੀਆਂ ਨੇ ਅਲੌਕਿਕ ਨਗਰ ਕੀਰਤਨ ਦਾ ਕੀਤਾ ਸਵਾਗਤ
ਅਜੀਤ ਡੈਸਕ
05-11-2025
ਕਾਲੋਨੀ ਦੇ ਚੇਅਰਮੈਨ ਬਲਵਿੰਦਰ ਵਾਲੀਆ, ਸਕੱਤਰ ਪੰਕਜ ਜੈਨ, ਆਸ਼ੂ ਅਭੀ ਅਤੇ ਹੋਰ ਮੈਂਬਰਾਂ ਨੇ ਪੰਜ ਪਿਆਰਿਆਂ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਦਾ ਸਨਮਾਨ ਕੀਤਾ | ਉੱਥੇ ਹੀ ਕਾਲੋਨੀ ਦੀ ਮਹਿਲਾ ਮੰਡਲ ਵਲੋਂ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਅਤੇ ਫੁੱਲਾਂ ਦੇ ਹਾਰ ਭੇਟ ਕੀਤੇ | ਇਸ ਮੌਕੇ ਕਾਲੋਨੀ ਦੇ ਪ੍ਰਧਾਨ ਆਨੰਦ ਪਨੇਸਰ, ਚੇਅਰਮੈਨ ਬਲਵਿੰਦਰ ਵਾਲੀਆ, ਸੈਕਟਰੀ ਪੰਕਜ ਜੈਨ, ਆਸ਼ੂ ਅਭੀ, ਗੋਪੀ ਠੇਕੇਦਾਰ, ਵਰਿੰਦਰ ਪਨੇਸਰ, ਅਮਿਤ ਜੈਨ, ਅਮਰਜੀਤ ਲੋਟੇ, ਅਭੈ ਪਨੇਸਰ, ਰਾਜਵੀਰ ਪਨੇਸਰ, ਨੈਤਿਕ ਜੈਨ, ਰਾਜੇਸ਼ ਵਰਮਾ, ਇੰਦਰਜੀਤ ਮਟਿਆਰ, ਅਨਿਲ ਕੁਮਾਰ, ਹਰਪ੍ਰੀਤ ਮਿੱਕੀ, ਕਿ੍ਸ਼ਨ ਗਰਗ, ਨਿਰਮਲ ਸਿੰਘ, ਹਰਜਿੰਦਰ ਪੂਨੀਆ, ਰਿਸ਼ੀਰਾਜ ਗੋਇਲ, ਰਾਜੀਵ ਸਲੋਦੀਆ, ਸੰਜੀਵ ਕੁਮਾਰ, ਜਗਜੀਵਨ ਊਬੀ ਸਮੇਤ ਸਮੁੱਚੀ ਮਹਿਲਾ ਮੰਡਲ ਤੇ ਕਾਲੋਨੀ ਵਾਸੀ ਹਾਜ਼ਰ ਸਨ |