04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਵਿਧਾਇਕ ਰਾਏ ਨੇ ਪ੍ਰੋਫ਼ੈਸਰ ਕਾਲੋਨੀ ਸਰਹਿੰਦ ਵਿਖੇ ਨਵੇਂ ਰਸਤੇ ਦਾ ਕੰਮ ਸ਼ੁਰੂ ਕਰਵਾਇਆ

ਅਜੀਤ ਡੈਸਕ 05-11-2025
ਫ਼ਤਹਿਗੜ੍ਹ ਸਾਹਿਬ, 4 ਨਵੰਬਰ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਨਗਰ ਕੌਂਸਲ ਸਰਹਿੰਦ ਦੇ ਵਾਰਡ ਨੰ.-4 ਵਿਖੇ ਪ੍ਰੋਫ਼ੈਸਰ ਕਾਲੋਨੀ ਵਿਚ ਨਵੇਂ ਰਸਤੇ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਰਸਤੇ ਦੇ ਬਣਨ ਨਾਲ ਪ੍ਰੋਫ਼ੈਸਰ ਕਾਲੋਨੀ ਅਤੇ ਬ੍ਰਾਹਮਣ ਮਾਜਰਾ ਵਾਸੀਆਂ ਨੂੰ ਟ੍ਰੈਫ਼ਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਕਰੀਬ 16 ਲੱਖ ਰੁਪਏ ਦੀ ਲਾਗਤ ਨਾਲ ਉਕਤ ਰਸਤੇ ਨੂੰ ਬਣਾਇਆ ਜਾ ਰਿਹਾ ਹੈ ਅਤੇ ਇਸ ਰਸਤੇ ਦੇ ਬਣਨ ਦੇ ਨਾਲ ਪ੍ਰੋਫ਼ੈਸਰ ਕਾਲੋਨੀ ਤੇ ਬ੍ਰਾਹਮਣ ਮਾਜਰਾ ਵਾਸੀਆਂ ਨੂੰ ਸਰਹਿੰਦ ਮੰਡੀ ਬਾਜ਼ਾਰ ਦੇ ਵਿਚ ਜਾਣਾ ਆਸਾਨ ਹੋ ਜਾਵੇਗਾ, ਜਦਕਿ ਇਸ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਓਵਰ ਬਿ੍ਜ ਵਾਲੀ ਸੜਕ ਪਾਰ ਕਰਕੇ ਬਾਜ਼ਾਰ ਜਾਣਾ ਪੈਂਦਾ ਸੀ ਤੇ ਟ੍ਰੈਫ਼ਿਕ ਹੋਣ ਦੇ ਕਾਰਨ ਕਾਫ਼ੀ ਸਮਾਂ ਟ੍ਰੈਫ਼ਿਕ ਦੇ ਵਿਚ ਖੜ੍ਹੇ ਰਹਿਣਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜ ਨਿਰੰਤਰ ਜਾਰੀ ਹਨ ਤੇ ਇਨ੍ਹਾਂ ਵਿਕਾਸ ਕਾਰਜਾਂ ਦੇ ਨਾਲ ਹੀ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸੀਸ ਕੁਮਾਰ ਅੱਤਰੀ, ਅਸੀਸ ਸੂਦ, ਸਨੀ ਚੋਪੜਾ, ਪਵੇਲ ਹਾਂਡਾ, ਸ਼ਿਵ ਸਿੰਘ, ਵਿਮੀ ਕੁਮਾਰ, ਰਜੇਸ਼ ਉੱਪਲ, ਵਿਸ਼ਾਲ, ਅਮਰਿੰਦਰ ਮੰਡੋਫਲ, ਸਤੀਸ਼ ਕੁਮਾਰ ਤੇ ਮਾਨਵ ਟਿਵਾਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਗਤ ਰਵਿਦਾਸ ਐਸੋਸੀਏਸ਼ਨ ਨੇ ਨਗਰ ਕੀਰਤਨ ਦਾ ਕੀਤਾ ਸਵਾਗਤ ਅਗਲੀ ਖ਼ਬਰ ਸਨਸਿਟੀ ਕਾਲੋਨੀ ਦੇ ਵਾਸੀਆਂ ਨੇ ਅਲੌਕਿਕ ਨਗਰ ਕੀਰਤਨ ਦਾ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।