ਤਾਰਾਗੜ੍ਹ, 20 ਜੂਨ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਨਰਾਇਣਪੁਰ ਵਿਖੇ ਸਰਪੰਚ ਸੋਹਨ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਦਾ ਮੁੱਖ ਮੁੱਦਾ 22 ਜੂਨ ਐਤਵਾਰ ਨੰੂ ਕੇ.ਐਸ. ਰਾਇਲ ਪੈਲੇਸ ਸ਼ੇਰਪੁਰ ਵਿਚ ਰੱਖੀ ਗਈ 'ਸੰਵਿਧਾਨ ਬਚਾਓ ਮਹਾਂ ਰੈਲੀ' ਹੈ | ਇਸ ਮਹਾਂ ਰੈਲੀ ਵਿਚ ਪੰਜਾਬ ਕਾਂਗਰਸ ਦੇ ਲੀਡਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸਾਂਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਖਾਸ ਤੌਰ 'ਤੇ ਪਹੁੰਚ ਰਹੇ ਹਨ | ਮੀਟਿੰਗ ਵਿਚ ਬਲਾਕ ਪ੍ਰਧਾਨ ਹਰਸ਼ ਕੁਮਾਰ ਨੇ ਵਰਕਰਾਂ ਨੰੂ ਕਿਹਾ ਕਿ ਸਾਨੰੂ ਸਾਰਿਆਂ ਨੰੂ ਵੱਧ ਚੜ੍ਹ ਕੇ ਹੋਣ ਵਾਲੀ ਸੰਵਿਧਾਨ ਬਚਾਓ ਰੈਲੀ ਵਿਚ ਪਹੁੰਚ ਕੇ ਆਏ ਹੋਏ ਲੀਡਰਾਂ ਦੇ ਵਿਚਾਰ ਸੁਣਨੇ ਚਾਹੀਦੇ ਹਨ ਅਤੇ ਉਸ ਵਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਚੱਲਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੈਂਟਰ ਦੀ ਭਾਜਪਾ ਸਰਕਾਰ ਇਕੋ ਸਿੱਕੇ ਦੇ ਦੋ ਪਹਿਲੂ ਹਨ | ਸਰਪੰਚ ਸੋਹਣ ਲਾਲ ਅਤੇ ਬਲਾਕ ਪ੍ਰਧਾਨ ਹਰਸ਼ ਕੁਮਾਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਬਕਾ ਵਿਧਾਇਕ ਜੋਗਿੰਦਰ ਪਾਲ ਇਕ ਇਮਾਨਦਾਰ ਨੇਤਾ ਹਨ, ਜੋ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ | ਇਸ ਲਈ ਸਾਨੰੂ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ | ਇਸ ਮੌਕੇ ਬਲਾਕ ਪ੍ਰਧਾਨ ਹਰਸ਼ ਕੁਮਾਰ, ਸਰਪੰਚ ਸੁਮਿਤ ਠਾਕੁਰ, ਰਾਮ ਸਿੰਘ, ਹਰਦਿਆਲ ਸਿੰਘ, ਮਾਸਟਰ ਅਮਰਜੀਤ, ਸਾਬਕਾ ਸਰਪੰਚ ਮਨਜੀਤ ਸਿੰਘ, ਸਰਪੰਚ ਸੋਹਨ ਸਿੰਘ, ਅਜੇ ਸਿੰਘ, ਪ੍ਰਦੁਮਨ ਸਿੰਘ ਆਦਿ ਹਾਜ਼ਰ ਸਨ |