06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐੱਸ. ਪੀ. ਇਨਵੈਸਟੀਗੇਸ਼ਨ ਨੇ ਪ੍ਰਤਾਪ ਵਰਲਡ ਸਕੂਲ ਵਿਖੇ ਐੱਨ. ਸੀ. ਸੀ. ਨੇਵਲ ਕੈਡਟਾਂ ਨਾਲ ਕੀਤੀ ਗੱਲਬਾਤ <br/>

ਅਜੀਤ ਡੈਸਕ 21-06-2025
ਪਠਾਨਕੋਟ, 20 ਜੂਨ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਆਯੋਜਿਤ 10 ਦਿਨਾਂ ਰਿਹਾਇਸ਼ੀ ਐੱਨ. ਸੀ. ਸੀ. ਨੇਵਲ ਯੂਨਿਟ ਕੈਂਪ ਦੌਰਾਨ ਕੈਡਿਟਾਂ ਨੂੰ ਮਨੋਜ ਠਾਕੁਰ ਐੱਸ. ਪੀ. ਇਨਵੈਸਟੀਗੇਸ਼ਨ ਪਠਾਨਕੋਟ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ | ਐਸ. ਪੀ. ਮਨੋਜ ਠਾਕੁਰ ਨੇ ਐਨ.ਸੀ.ਸੀ. ਨੇਵਲ ਕੈਡਟਾਂ ਨੂੰ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਜਿਸ ਵਿਚ ਉਨ੍ਹਾਂ ਨੇ ਜੀਵਨ ਵਿਚ ਅਨੁਸ਼ਾਸਨ, ਸੇਵਾ ਅਤੇ ਲੀਡਰਸ਼ਿਪ ਵਰਗੇ ਮੁੱਲਾਂ ਨੂੰ ਪੈਦਾ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਕਾਨੂੰਨ ਅਤੇ ਵਿਵਸਥਾ ਵਿਚ ਵੱਖ-ਵੱਖ ਕਰੀਅਰ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਆਧੁਨਿਕ ਪੁਲਿਸਿੰਗ ਦੀਆਂ ਵਿਭਿੰਨ ਅਤੇ ਚੁਣੌਤੀ ਪੂਰਨ ਭੂਮਿਕਾਵਾਂ ਬਾਰੇ ਦੱਸਿਆ | ਅਸਲ ਜੀਵਨ ਦੀਆਂ ਉਦਾਹਰਨਾਂ ਅਤੇ ਇੰਟਰਐਕਟਿਵ ਵਿਚਾਰ-ਵਟਾਂਦਰੇ ਰਾਹੀਂ ਕੈਡਟਾਂ ਨੂੰ ਪੁਲਿਸ ਦੇ ਕੰਮਕਾਜ, ਜਾਂਚ ਪ੍ਰਕਿਰਿਆ ਅਤੇ ਜਨਤਕ ਸੇਵਾ ਵਿਚ ਇਮਾਨਦਾਰੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ | ਕਮਾਂਡਿੰਗ ਅਫ਼ਸਰ ਕਮਾਂਡਰ ਐਨ. ਨਿਸ਼ਾਂਤ ਨੇ ਐਸ.ਪੀ. ਮਨੋਜ ਠਾਕੁਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਸੈਸ਼ਨ ਕੈਡਟਾਂ ਦੇ ਭਵਿੱਖ ਨੂੰ ਆਕਾਰ ਦੇਣ ਅਤੇ ਉਨ੍ਹਾਂ ਨੂੰ ਸਤਿਕਾਰਯੋਗ ਸੇਵਾ ਖੇਤਰਾਂ ਵਿਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਡਾਇਰੈਕਟਰ, ਪ੍ਰਤਾਪ ਵਰਲਡ ਸਕੂਲ ਸੰਨੀ ਮਹਾਜਨ ਨੇ ਕਿਹਾ ਕਿ ਸਾਨੂੰ ਇਸ ਵੱਕਾਰੀ ਐਨ.ਸੀ.ਸੀ. ਕੈਂਪ ਦੀ ਮੇਜ਼ਬਾਨੀ ਕਰਨ 'ਤੇ ਮਾਣ ਹੈ ਅਤੇ ਅਸੀਂ ਧੰਨਵਾਦੀ ਹਾਂ ਕਿ ਮਨੋਜ ਠਾਕੁਰ ਵਰਗੇ ਸੀਨੀਅਰ ਅਧਿਕਾਰੀਆਂ ਦੇ ਜਿਨ੍ਹਾਂ ਨੇ ਸਾਡੇ ਕੈਡਟਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਇਹ ਸੈਸ਼ਨ ਨਾ ਸਿਰਫ਼ ਜਾਣਕਾਰੀ ਭਰਪੂਰ ਸੀ, ਸਗੋਂ ਬਹੁਤ ਪ੍ਰੇਰਨਾਦਾਇਕ ਵੀ ਸੀ |

ਪਿਛਲੀ ਖ਼ਬਰ ਪਸ਼ੂ ਪਾਲਨ ਵਿਭਾਗ ਨੇ ਸੈਕਸਡ ਸੀਮਨ ਲਗਵਾਉਣ ਦੀ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ 'ਮੁਅੱਤਲ ਕੀਤੇ 29 ਮੁੱਖ ਅਧਿਆਪਕਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ' ਮਾਸਟਰ ਕੇਡਰ ਯੂਨੀਅਨ ਨੇ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।