30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਇਲਾਕਾ ਵਾਸੀਆਂ ਨੇ ਨਾਈਟ ਬੱਸ ਸਰਵਿਸ ਦੀ ਕੀਤੀ ਮੰਗ <br/>

ਅਜੀਤ ਡੈਸਕ 18-10-2025
ਗੁਰਦਾਸਪੁਰ, 17 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਟਰ ਹੋਣ ਕਾਰਨ ਇੱਥੋਂ ਕਿਸੇ ਵੀ ਵੱਡੇ ਸ਼ਹਿਰ ਨੂੰ ਨਾਈਟ ਬੱਸ ਸਰਵਿਸ ਨਾ ਹੋਣ ਕਾਰਨ ਲੋਕਾਂ 'ਚ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਤੇ ਆਲੇ ਦੁਆਲੇ ਕਸਬਿਆਂ ਦੇ ਲੋਕਾਂ ਨੂੰ ਚੰਡੀਗੜ੍ਹ, ਦਿੱਲੀ, ਜੰਮੂ, ਕੱਟੜਾ ਆਦਿ ਸ਼ਹਿਰਾਂ ਨੂੰ ਰਾਤ ਸਮੇਂ ਸਫ਼ਰ ਕਰਨ ਵਾਸਤੇ ਕੋਈ ਵੀ ਨਾਈਟ ਬੱਸ ਸਰਵਿਸ ਨਾ ਹੋਣ ਕਾਰਨ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਲੋਕਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਨਾਈਟ ਬੱਸ ਸਰਵਿਸ ਹੋਣ ਨਾਲ ਉਨ੍ਹਾਂ ਦਾ ਕਾਫ਼ੀ ਸਮਾਂ ਜਿੱਥੇ ਬਚਦਾ ਹੈ, ਉੱਥੇ ਖ਼ਾਸ ਕਰਕੇ ਵਪਾਰੀ ਲੋਕ ਜੋ ਗੁਰਦਾਸਪੁਰ ਤੋਂ ਦਿੱਲੀ ਤੇ ਹੋਰਨਾਂ ਸ਼ਹਿਰਾਂ 'ਚ ਸਾਮਾਨ ਖ਼ਰੀਦਣ ਲਈ ਜਾਂਦੇ ਹਨ, ਉਨ੍ਹਾਂ ਨੂੰ ਰਾਤ ਸਫ਼ਰ ਕਰਕੇ ਦਿਨ ਚੜ੍ਹਦੇ ਦਿੱਲੀ ਆਦਿ ਵਰਗੇ ਸ਼ਹਿਰਾਂ 'ਚ ਪਹੁੰਚ ਜਾਂਦੇ ਹਨ | ਜਿੱਥੇ ਸਾਰਾ ਦਿਨ ਆਪਣਾ ਸਾਮਾਨ ਵਗ਼ੈਰਾ ਖ਼ਰੀਦ ਕੇ ਫਿਰ ਸ਼ਾਮ ਨੂੰ ਦਿੱਲੀ ਤੋਂ ਵਾਪਸ ਆਪਣੇ ਘਰਾਂ ਨੂੰ ਪਰਤ ਆਉਂਦੇ ਹਨ | ਜਿਸ ਨਾਲ ਉਨ੍ਹਾਂ ਦਾ ਕੰਮਕਾਜ ਦਾ ਇਕ ਦਿਨ ਹੀ ਖ਼ਰਾਬ ਹੁੰਦਾ ਹੈ ਤੇ ਰਾਤ ਦੇ ਸਮੇਂ ਸੜਕਾਂ 'ਤੇ ਟਰੈਫ਼ਿਕ ਵੀ ਘੱਟ ਹੁੰਦੀ ਹੈ | ਜਿਸ ਨਾਲ ਸਫ਼ਰ ਵੀ ਆਰਾਮ ਨਾਲ ਕੱਟਿਆ ਜਾਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਵਿਚ ਪਹਿਲਾਂ ਹੀ ਨਾਈਟ ਬੱਸ ਸਰਵਿਸ ਚਾਲੂ ਹੈ | ਜਿਸ ਨਾਲ ਲੋਕਾਂ ਨੰੂ ਕਾਫ਼ੀ ਲਾਭ ਮਿਲ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਦੀ ਉਹ ਆਪਣੇ ਕੰਮਕਾਜ ਤੋਂ ਲੇਟ ਹੋ ਜਾਂਦੇ ਹਨ, ਖ਼ਾਸਕਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਦੇਰ ਸ਼ਾਮ ਆਉਣ ਲਈ ਕੋਈ ਬੱਸ ਨਾ ਮਿਲਣ ਕਾਰਨ ਕਾਫ਼ੀ ਖੱਜਲ ਖ਼ੁਆਰ ਹੋਣਾ ਪੈਂਦਾ ਹੈ | ਜੇਕਰ ਚੰਡੀਗੜ੍ਹ ਤੋਂ ਵੀ ਨਾਈਟ ਬੱਸ ਸਰਵਿਸ ਗੁਰਦਾਸਪੁਰ ਨੂੰ ਆਉਂਦੀ ਹੋਵੇ ਤਾਂ ਲੋਕਾਂ ਨੂੰ ਕਾਫ਼ੀ ਆਰਾਮ ਮਿਲੇਗਾ | ਲੋਕਾਂ ਨੇ ਕਿਹਾ ਗੁਰਦਾਸਪੁਰ ਤੋਂ ਰਾਤ ਸਮੇਂ ਬੱਸ ਨਾ ਮਿਲਣ ਕਰਕੇ ਉਨ੍ਹਾਂ ਨੂੰ ਬਟਾਲਾ, ਮੁਕੇਰੀਆਂ, ਪਠਾਨਕੋਟ ਤੱਕ ਵੀ ਜਾਣਾ ਕਾਫ਼ੀ ਮੁਸ਼ਕਿਲ ਬਣ ਜਾਂਦਾ ਹੈ ਅਤੇ ਐਮਰਜੈਂਸੀ ਵਿਚ ਇਨ੍ਹਾਂ ਥਾਵਾਂ 'ਤੇ ਜਾਣ ਵਾਸਤੇ ਬੱਸ ਕਿਰਾਇਆ ਕਰੀਬ 40 ਰੁਪਏ ਦੀ ਬਜਾਏ ਟੈਕਸੀ ਰਾਹੀਂ ਜ਼ਿਆਦਾ ਪੈਸੇ ਖ਼ਰਚ ਕਰਕੇ ਜਾਣਾ ਪੈਂਦਾ ਹੈ | ਇਲਾਕਾ ਵਾਸੀਆਂ ਦੀ ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਅਤੇ ਜੀ.ਐਮ. ਰੋਡਵੇਜ਼ ਬਟਾਲਾ ਡਿਪੂ ਤੇ ਪੰਜਾਬ ਰੋਡਵੇਜ਼ ਪਠਾਨਕੋਟ ਡਿਪੂ ਜਨਰਲ ਮੈਨੇਜਰ ਪਾਸੋਂ ਮੰਗ ਹੈ ਕਿ ਗੁਰਦਾਸਪੁਰ ਸ਼ਹਿਰ ਤੋਂ ਚੰਡੀਗੜ੍ਹ, ਦਿੱਲੀ, ਹਰਿਦੁਆਰ, ਜੰਮੂ, ਕੱਟੜਾ ਤੋਂ ਇਲਾਵਾ ਛੋਟੇ ਕਸਬਿਆਂ ਮੁਕੇਰੀਆਂ, ਪਠਾਨਕੋਟ, ਅੰਮਿ੍ਤਸਰ ਆਦਿ ਸ਼ਹਿਰਾਂ ਨੂੰ ਨਾਈਟ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ, ਜਿਸ ਨਾਲ ਇਸ ਪੱਛੜੇ ਤੇ ਬਾਰਡਰ ਏਰੀਏ ਦੇ ਲੋਕਾਂ ਨੂੰ ਰਾਤ ਸਮੇਂ ਬੱਸ ਸਹੂਲਤ ਮਿਲ ਸਕੇ |

ਪਿਛਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ 'ਚ ਅਧਿਆਪਕ ਮਾਪੇ ਮਿਲਣੀ <br/> ਅਗਲੀ ਖ਼ਬਰ ਅਧਿਕਾਰੀ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣ- ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।