ਗੁਰਦਾਸਪੁਰ, 17 ਅਕਤੂਬਰ (ਚੱਕਰਾਜਾ)-ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਹਰਜਿੰਦਰ ਸਿੰਘ ਬੇਦੀ ਦੇ ਯਤਨਾਂ ਸਦਕਾ ਡਿਪਟੀ ਡਾਇਰੈਕਟਰ ਡਾ: ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਵੈਟਰਨਰੀ ਇੰਸਪੈਕਟਰ ਸੰਜੀਵ ਮਹਾਜਨ ਤੇ ਸਰਪੰਚ ਜੋਗਾ ਸਿੰਘ ਵਲੋਂ ਪਿੰਡ ਮੁਗਲਾਣੀ ਚੱਕ ਵਿਚ ਹੜ੍ਹ ਪ੍ਰਭਾਵਿਤ ਲੋੜਵੰਦ ਵਿਅਕਤੀਆਂ ਨੂੰ ਪਸ਼ੂਆਂ ਲਈ 25 ਬੋਰੀਆਂ ਫੀਡ ਦੀਆਂ ਵੰਡੀਆਂ ਗਈਆਂ | ਇਸ ਸਮੇਂ ਸਰਪੰਚ ਜੋਗਾ ਸਿੰਘ ਵਲੋਂ ਦੱਸਿਆ ਕਿ ਪਿੰਡ ਦੀਆਂ ਸਮੱਸਿਆਵਾਂ ਨੂੰ ਸੰਜੀਵ ਮਹਾਜਨ ਵਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਹਰਜਿੰਦਰ ਸਿੰਘ ਬੇਦੀ ਦੇ ਧਿਆਨ ਵਿਚ ਲਿਆਉਂਦਾ ਗਿਆ ਸੀ | ਜਿਸ 'ਤੇ ਏ.ਡੀ.ਸੀ. ਡਾ: ਬੇਦੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਮੁਗਲਾਣੀ ਚੱਕ ਦੇ ਲੋਕਾਂ ਲਈ 25 ਬੋਰੀਆਂ ਫੀਡ ਦੀਆਂ ਮੁਹੱਈਆ ਕਰਵਾਈਆਂ ਗਈਆਂ | ਜਿਸ ਨੂੰ ਅੱਜ ਸਰਕਾਰੀ ਮਹਿਕਮੇ ਦੀ ਅਗਵਾਈ ਵਿਚ ਪਿੰਡ ਵਾਸੀਆਂ 'ਚ ਬਿਨ੍ਹਾਂ ਕਿਸੇ ਮਤਭੇਦ ਦੇ ਵੰਡ ਦਿੱਤੀਆਂ ਗਈਆਂ ਹਨ |