31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੁਰਾਣਾ ਸ਼ਾਲਾ ਚੌਕ 'ਚ ਸਪੀਡ ਬਰੇਕਰ ਤੇ ਟਰੈਫ਼ਿਕ ਸਿਗਨਲ ਨਾ ਹੋਣ ਕਾਰਨ ਨਿੱਤ ਵਾਪਰ ਰਹੇ ਹਾਦਸੇ

ਅਜੀਤ ਡੈਸਕ 04-11-2025
ਗੁਰਦਾਸਪੁਰ, 3 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕਾਂ ਵਿਚਕਾਰ ਪੈਂਦੇ ਕਸਬਾ ਪੁਰਾਣਾ ਸ਼ਾਲਾ ਦੇ ਚੌਕ ਵਿਚ ਚਾਰੇ ਪਾਸਿਆਂ ਤੋਂ ਆਉਣ-ਜਾਣ ਵਾਲੇ ਵਾਹਨਾਂ ਨੂੰ ਚੌਕ ਵਿਚ ਹੌਲੀ ਹੋ ਕੇ ਲੰਘਣ ਵਾਸਤੇ ਕੋਈ ਵੀ ਸਿਗਨਲ ਆਦਿ ਨਹੀਂ ਹਨ ਤੇ ਨਾ ਹੀ ਵਾਹਨਾਂ ਨੂੰ ਹੌਲੀ ਹੋਣ ਲਈ ਕਿਸੇ ਕਿਸਮ ਦਾ ਸਪੀਡ ਬਰੇਕਰ ਇਥੇ ਬਣਿਆ ਜਿਸ ਕਰਕੇ ਵਾਹਨ ਚਾਲਕਾਂ ਨੂੰ ਬੜੀ ਹੁਸ਼ਿਆਰੀ ਨਾਲ ਇਸ ਚੌਕ ਨੂੰ ਪਾਰ ਕਰਨਾ ਪੈਂਦਾ ਹੈ | ਜਾਣਕਾਰੀ ਅਨੁਸਾਰ ਕਸਬਾ ਪੁਰਾਣਾ ਸ਼ਾਲਾ ਚੌਕ ਵਿਚ ਚੁਰਸਤਾ ਹੋਣ ਕਾਰਨ ਤੇਜ਼ ਰਫ਼ਤਾਰ ਗੱਡੀਆਂ ਆਪਸ ਵਿਚ ਟਕਰਾ ਜਾਣ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ | ਇਕ ਪਾਸੇ ਚੱਕ ਸ਼ਰੀਫ਼, ਇਸ ਦੇ ਉਲਟ ਛੀਨਾ ਬੇਟ, ਪੰਡੋਰੀ, ਤੀਜੇ ਪਾਸੇ ਗੁਰਦਾਸਪੁਰ ਤੇ ਚੌਥੇ ਪਾਸੇ ਮੁਕੇਰੀਆਂ ਵੱਲ ਨੂੰ ਸੜਕਾਂ ਜਾਂਦੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ 72 ਦੇ ਕਰੀਬ ਪਿੰਡਾਂ ਦਾ ਕੇਂਦਰ ਬਿੰਦੂ ਹੋਣ ਦੇ ਬਾਵਜੂਦ ਇਸ ਚੌਂਕ ਵਿਚ ਲੋਕ ਨਿਰਮਾਣ ਵਿਭਾਗ ਵਲੋਂ ਕੋਈ ਸਪੀਡ ਬਰੇਕਰ ਨਹੀਂ ਬਣਾਇਆ ਗਿਆ ਅਤੇ ਨਾ ਹੀ ਕੋਈ ਟਰੈਫ਼ਿਕ ਸਿਗਨਲ ਬੋਰਡ ਲਗਾਇਆ ਗਿਆ ਹੈ | ਹੋਰ ਤੇ ਹੋਰ ਥਾਣਾ ਪੁਰਾਣਾ ਸ਼ਾਲਾ ਪੁਲਿਸ ਵਲੋਂ ਵੀ ਚੌਕ ਵਿਚ ਕੋਈ ਕਰਮਚਾਰੀ ਨੂੰ ਤਾਇਨਾਤ ਨਹੀਂ ਕੀਤਾ ਜਾਂਦਾ ਜੋ ਦਿਨ ਸਮੇਂ ਟਰੈਫ਼ਿਕ ਨੂੰ ਕੰਟਰੋਲ ਕਰ ਸਕੇ | ਇਲਾਕਾ ਵਾਸੀਆਂ ਦੀ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਪਾਸੋਂ ਮੰਗ ਹੈ ਕਿ ਸ਼ਾਲਾ ਚੌਂਕ ਵਿਚ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ |
ਪਿਛਲੀ ਖ਼ਬਰ ਸੀਨੀਅਰ ਡਾਕਟਰ ਦੇ ਡਰਾਈਵਰ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਆਖ਼ਰ ਕਦੋਂ ਤੱਕ ਸਰਕਾਰ ਦੀਆਂ ਗਲਤ ਨੀਤੀਆਂ ਦੀ ਚੱਕੀ 'ਚ ਪਿਸਦਾ ਰਹੇਗਾ ਕਿਸਾਨ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।