31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਜੰਮੂ ਵਿਖੇ ਹੋਏ ਮੁਕਾਬਲੇ 'ਚ ਗੁਰਦਾਸਪੁਰ ਦੀ ਭੰਗੜਾ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 04-11-2025
ਗੁਰਦਾਸਪੁਰ, 3 ਨਵੰਬਰ (ਅਸ਼ੋਕ ਸ਼ਰਮਾ)- ਆਗਾਜ਼ ਸਟੂਡੀਓ ਜੰਮੂ ਵਲੋਂ ਗੌਰਮੈਂਟ ਪੋਲੀਟੈਕਨਿਕ ਕਾਲਜ ਜੰਮੂ ਦੇ ਆਡੀਟੋਰੀਅਮ ਵਿਖੇ ਬੈਟਲ ਆਫ ਆਰਟ 2025 ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੋਲੋ ਡਾਂਸ, ਡਿਊਟ ਡਾਂਸ, ਸਿੰਗਿੰਗ ਤੇ ਮਾਡਲਿੰਗ ਆਦਿ ਮੁਕਾਬਲੇ ਕਰਵਾਏ ਗਏ | ਇਸ ਮੌਕੇ ਹੋਏ ਮੁਕਾਬਲੇ ਵਿਚੋਂ ਗੁਰਦਾਸਪੁਰ ਦੀ ਭੰਗੜਾ ਟੀਮ ਦੇ ਮੈਂਬਰ ਕੈਪਟਨ ਕਾਨਵ ਆਨੰਦ, ਸਨੋਵਰ ਤੇਜਾ, ਹਰਨੂਰ ਸ਼ਰਮਾ, ਦੀਪਿੰਦਰ ਸਿੰਘ, ਗੁਰਨੂਰ ਸਿੰਘ, ਸਿਮਰਨਜੀਤ, ਆਰਵ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਨੱਚਣ 'ਤੇ ਮਜਬੂਰ ਕਰ ਦਿੱਤਾ | ਇਸ ਮੌਕੇ ਗੁਰਦਾਸਪੁਰ ਦੀ ਟੀਮ ਨੇ ਭੰਗੜੇ ਤੇ ਡਿਊਟ ਡਾਂਸ ਮੁਕਾਬਲੇ 'ਚੋਂ ਪਹਿਲਾ ਅਤੇ ਸੋਲੋ ਡਾਂਸ ਮੁਕਾਬਲੇ 'ਚੋਂ ਦੂਜਾ ਸਥਾਨ ਹਾਸਲ ਕੀਤਾ | ਜਦੋਂ ਕਿ ਸਭ ਜੂਨੀਅਰ ਡਿਊਟ ਡਾਂਸ ਮੁਕਾਬਲੇ ਵਿਚੋਂ ਗੁਰਪ੍ਰੀਤ ਤੇ ਗੁਰਨੂਰ ਕੌਰ, ਜੂਨੀਅਰ ਸੋਲੋ ਨੇ ਵਧੀਆ ਪ੍ਰਦਰਸ਼ਨ ਕਰਕੇ ਚੰਗੇ ਇਨਾਮ ਹਾਸਲ ਕੀਤੇ |
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਸ ਯੂਨੀਅਨ ਵਲੋਂ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ 7 ਨੂੰ -ਨਰਿੰਦਰ ਸ਼ਰਮਾ ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਸ ਯੂਨੀਅਨ ਵਲੋਂ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ 7 ਨੂੰ -ਨਰਿੰਦਰ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।