03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਚਾਰ ਉਮੀਦਵਾਰਾਂ ਨੇ ਕਰਵਾਏ ਪੇਪਰ ਦਾਖ਼ਲ <br/>

ਅਜੀਤ ਡੈਸਕ 06-12-2025
ਗੁਰਦਾਸਪੁਰ, 5 ਦਸੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਦੇ ਚਾਰ ਉਮੀਦਵਾਰਾਂ ਨੇ ਪੇਪਰ ਦਾਖ਼ਲ ਕਰਵਾਏ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਾਵਲਾ ਨੇ ਦੱਸਿਆ ਕਿ ਅਵਾਂਖਾ ਜ਼ੋਨ ਤੋਂ ਬਾਬਾ ਦਲਵੀਰ ਸਿੰਘ, ਤਾਲਿਬਪੁਰ ਤੋਂ ਬੀਬੀ ਮਨਜੀਤ ਕੌਰ, ਚੌਂਤਾ ਸਰਪੰਚ ਦਲਬੀਰ ਸਿੰਘ ਭਟੋਇਆ ਅਤੇ ਬਹਿਰਾਮਪੁਰ ਤੋਂ ਗੁਰਵਿੰਦਰ ਕੌਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ ਤੇ ਲੋਕ ਹੁਣ ਤਬਦੀਲੀ ਚਾਹੁੰਦੇ ਹਨ | ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਇਲਾਕੇ ਅੰਦਰ ਵਿਕਾਸ ਕਾਰਜ ਬਿਲਕੁਲ ਨਹੀਂ ਕਰਵਾਏ ਜਾ ਰਹੇ ਜਿਸ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਫਤਵਾ ਦੇਣ ਲਈ ਤਿਆਰ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਪਿਛਲੇ ਚਾਰ ਸਾਲਾਂ ਅੰਦਰ ਮੌਜੂਦਾ ਸਰਕਾਰ ਕੋਈ ਵੀ ਤਬਦੀਲੀ ਨਹੀਂ ਲਿਆ ਸਕੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਦੇ ਮੈਂਬਰਾਂ ਭਾਰੀ ਬਹੁਮਤ ਨਾਲ ਜਿੱਤ ਯਕੀਨੀ ਬਣਦੀ ਜਾ ਰਹੀ ਹੈ | ਜਦੋਂ ਕਿ ਚਾਵਲਾ ਨੇ ਹਲਕੇ ਅੰਦਰ ਉਮੀਦਵਾਰਾਂ ਨੰੂ ਜਿੱਤਾਉਣ ਵਾਸਤੇ ਮੁਹਿੰਮ ਜੰਗੀ ਪੱਤਰ 'ਤੇ ਆਰੰਭ ਕਰ ਦਿੱਤੀ ਹੈ ਅਤੇ ਲੋਕ ਸ਼੍ਰੋ੍ਰਮਣੀ ਅਕਾਲੀ ਦਲ ਪ੍ਰਤੀ ਕਾਫ਼ੀ ਗੰਭੀਰ ਹਨ |

ਪਿਛਲੀ ਖ਼ਬਰ ਰੁਪਿੰਦਰ ਕੌਰ ਮੰਡ ਨੇ ਅਲੀਵਾਲ ਅਰਾਈਆਂ ਜ਼ੋਨ ਤੋਂ 'ਆਪ' ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਕਿਸਾਨਾਂ ਨੇ ਮਿਲਾਵਟੀ ਪਦਾਰਥ ਤੇ ਤੇਜ਼ਾਬ ਮਿਲਾ ਕੇ ਗੁੜ ਤਿਆਰ ਕਰਨ ਵਾਲੇ ਵੇਲਣੇ ਦਾ ਕੀਤਾ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।