19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ 18ਵਾਂ ਗਿਆਨ ਅੰਜਨ ਸਮਰ ਕੈਂਪ ਯਾਦਗਾਰੀ ਹੋ ਨਿੱਬੜਿਆ

ਅਜੀਤ ਡੈਸਕ 22-06-2025
ਅਬੋਹਰ, 21 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਗੁਰੂੁ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਵਲ਼ੋਂ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਚ ਲਗਾਏ 18ਵੇਂ ਗਿਆਨ ਅੰਜਨ ਸਮਰ ਕੈਂਪ ਦੀ ਸ਼ਾਨਦਾਰ ਸਮਾਪਤੀ ਹੋਈ | ਜਿਸ ਦੀ ਪ੍ਰਧਾਨਗੀ ਹੱਡੀਆਂ ਅਤੇ ਜੋੜਾਂ ਦੇ ਮਸ਼ਹੂਰ ਡਾ.ਸਨਮਾਨ ਮਾਜ਼ੀ ਨੇ ਕੀਤੀ | ਕੈਂਪ ਦੀ ਸ਼ੁਰੂਆਤ ਕੈਂਪ ਦੌਰਾਨ ਰਮਨਦੀਪ ਸਿੰਘ ਕੋਲੋਂ ਕੀਰਤਨ ਸਿਖਲਾਈ ਪ੍ਰਾਪਤ ਕਰ ਰਹੇ ਬੱਚਿਆਂ ਨੇ ਸ਼ਬਦ ਗਾਇਣ ਕੀਤਾ | ਜਸਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ 'ਜੀ ਆਇਆਂ ਨੂੰ ' ਕਿਹਾ | ਆਪਣੇ ਸੰਬੋਧਨ ਦੌਰਾਨ ਡਾ.ਮਾਜ਼ੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲ਼ੋਂ ਨਵੀਂ ਪੀੜ੍ਹੀ ਅਤੇ ਵਾਤਾਵਰਨ ਨੂੰ ਸੰਭਾਲਣ ਦੇ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਇਸ ਉਪਰੰਤ ਕੈਂਪ ਦੌਰਾਨ ਬੱਚਿਆਂ ਵਲ਼ੋਂ ਤਿਆਰ ਕੀਤੀ ਅਤੇ ਕਸ਼ਮੀਰ ਲੂਣਾ ਵਲ਼ੋਂ ਨਿਰਦੇਸ਼ਤ ਕੋਰਿਓਗਰਾਫੀ 'ਅਰਦਾਸ' ਪੇਸ਼ ਕੀਤੀ ਗਈ | ਪੰਜਾਬ ਦੀ ਜਵਾਨੀ ਨੂੰ ਸੇਧ ਦਿੰਦੀ ਵੈਭਵ ਅਗਰਵਾਲ ਵਲ਼ੋਂ ਲਿਖਤ ਅਤੇ ਨਿਰਦੇਸ਼ਤ ਸਕਿੱਟ ''ਏ ਆਈU ਪੇਸ਼ ਕੀਤੀ ਗਈ | ਔਰਤ ਦੇ ਸਤਿਕਾਰ ਨੂੰ ਸਮਰਪਿਤ ਅਮਿੱਤ ਬਤਰਾ ਵਲ਼ੋਂ ਨਿਰਦੇਸ਼ਤ ਕੋਰਿਓਗ੍ਰਾਫੀ ''ਧੀਆਂ ਦਾ ਸਤਿਕਾਰ ਕਰੋU, ਅਮਿੱਤ ਅਤੇ ਵੈਭਵ ਵਲ਼ੋਂ ਨਿਰਦੇਸ਼ਤ ਕੋਰਿਓਗ੍ਰਾਫੀ ''ਮਾਂU ਮਹਿਕਦੀਪ ਕੌਰ, ਪਰਮਿੰਦਰ ਕੌਰ ਅਤੇ ਪ੍ਰੀਤੀ ਕੌਰ ਵਲ਼ੋਂ ਨਿਰਦੇਸ਼ਤ ਕੋਰਿਓਗ੍ਰਾਫੀ ''ਜਿੱਥੇ ਮਾਲਕ ਰੱਖਦਾU ਅਤੇ ਭੁਪਿੰਦਰ ਲੂਣਾ ਵਲ਼ੋਂ ਵਾਤਾਵਰਨ ਦੀ ਸੰਭਾਲ ਨੂੰ ਸਮਰਪਿਤ ਮਾਈਮ ਪੇਸ਼ ਕੀਤੀ ਗਈ | ਨੰਨ੍ਹੇ ਮੁੰਨੇ ਬੱਚਿਆਂ ਦੀ ਤਰਨਦੀਪ ਕੌਰ ਅਤੇ ਤਵਪ੍ਰੀਤ ਕੌਰ ਦੁਆਰਾ ਨਿਰਦੇਸ਼ਤ ਪੇਸ਼ਕਾਰੀ 'ਨਿੱਕਾ ਜਿਹਾ ਖ਼ਾਲਸਾ' ਬਹੁਤ ਪ੍ਰਭਾਵਸ਼ਾਲੀ ਸੀ | ਇਸ ਤੋਂ ਇਲਾਵਾ ਕੈਂਪ ਵਿਚ ਵੱਖ-ਵੱਖ ਹੁਨਰ ਸਿੱਖ ਕੇ ਬੱਚਿਆਂ ਵਲ਼ੋਂ ਤਿਆਰ ਕੀਤਾ ਗਿਆ ਸਾਮਾਨ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ | ਕੈਂਪ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲ਼ੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲ਼ੋਂ ਪਾਣੀ ਦੀ ਸੰਭਾਲ ਲਈ ਵਰਕਿੰਗ ਮਾਡਲ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਕੈਂਪ ਦੇ ਆਖ਼ਰ 'ਤੇ ਲੰਗਰ ਵਰਤਾਇਆ ਗਿਆ | ਇਸ ਮੌਕੇ ਹਰਪ੍ਰੀਤ ਕੌਰ, ਤਰਨਪ੍ਰੀਤ ਕੌਰ, ਤਵਪ੍ਰੀਤ ਕੌਰ, ਅਰਸ਼ਦੀਪ ਕੌਰ, ਅਮਨਦੀਪ ਕੌਰ, ਮਹਿਕਦੀਪ ਕੌਰ, ਪ੍ਰੀਤੀ ਕੌਰ, ਜਸਪ੍ਰੀਤ ਕੌਰ, ਗੁਰਵਿੰਦਰ ਕੌਰ, ਪਰਮਿੰਦਰ ਕੌਰ, ਅਰਸ਼ਪ੍ਰੀਤ ਕੌਰ, ਦਲਜੀਤ ਕੌਰ, ਪਿ੍ਅੰਕਾ, ਸ਼ਵਿੰਦਰ ਸਿੰਘ, ਰਮਨਦੀਪ ਸਿੰਘ, ਜਸ਼ਨ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਗਗਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਜਸਬੀਰ ਸਿੰਘ, ਹਰਮਨਜੋਤ ਸਿੰਘ, ਅਵਤਾਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹੇ ਭਰ 'ਚ ਮਨਾਇਆ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ, ਲੋਕਾਂ ਨੇ ਕੀਤੇ ਯੋਗ ਆਸਣ ਅਗਲੀ ਖ਼ਬਰ ਡਾ. ਬੀ.ਡੀ. ਸਚਦੇਵਾ ਵੈੱਲਫੇਅਰ ਸੁਸਾਇਟੀ ਨੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।