18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਡੀ.ਏ.ਵੀ. ਸਕੂਲ ਹਰੀਪੁਰਾ ਦੇ ਐਨ.ਸੀ.ਸੀ. ਕੈਡਟਾਂ ਨੇ ਮਲੋਟ ਕੈਂਪ ਵਿਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ <br/>

ਡੀ.ਏ.ਵੀ. ਸਕੂਲ ਹਰੀਪੁਰਾ ਦੇ ਐਨ ਸੀ ਸੀ ਕੈਡਿਟ ਅਤੇ ਸਕੂਲ ਸਟਾਫ਼ ਜਾਣਕਾਰੀ ਦਿੰਦੇ ਹੋਏ | ਤਸਵੀਰ-ਸੁਖਜੀਤ ਸਿੰਘ ਬਰਾੜ <br/> 05-11-2025
ਅਬੋਹਰ, 4 ਨਵੰਬਰ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਪਿੰਡ ਹਰੀਪੁਰਾ ਦੇ ਐਨ.ਸੀ.ਸੀ. ਕੈਡਟਾਂ ਨੇ ਏ.ਟੀ.ਸੀ-66 ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਹ ਕੈਂਪ 23 ਅਕਤੂਬਰ ਤੋਂ 1 ਨਵੰਬਰ ਤੱਕ ਮਲੋਟ ਐਨ.ਸੀ.ਸੀ ਅਕੈਡਮੀ ਵਿਚ ਆਯੋਜਿਤ ਕੀਤਾ ਗਿਆ ਸੀ | ਸਕੂਲ ਦੇ ਜੂਨੀਅਰ ਡਿਵੀਜ਼ਨ (ਜੇ.ਡੀ), ਜੂਨੀਅਰ ਵਿੰਗ (ਜੇ.ਡਬਲਯੂ), ਸੀਨੀਅਰ ਡਿਵੀਜ਼ਨ (ਐੱਸ.ਡੀ), ਅਤੇ ਸੀਨੀਅਰ ਵਿੰਗ ((ਐਸ.ਡਬਲਯੂ) ਦੇ ਕੈਡਟਾਂ ਨੇ ਕੈਂਪ ਵਿਚ ਹਿੱਸਾ ਲਿਆ | ਸ਼੍ਰੀ ਅਮਨਦੀਪ ਅਤੇ ਸ਼੍ਰੀਮਤੀ ਅਮਨਦੀਪ ਕੌਰ ਨੇ ਸਕੂਲ ਵਲੋਂ ਸੀ.ਟੀ.ਓ ਵਜੋਂ ਕੈਡਟਾਂ ਦਾ ਮਾਰਗ ਦਰਸ਼ਨ ਕੀਤਾ | ਖ਼ੁਸ਼ਬੂ, ਸ਼ਹਿਨੂਰ ਅਤੇ ਰਿਜ਼ਮ ਨੂੰ ਲਿਖਤੀ ਪ੍ਰੀਖਿਆ ਵਿਚ ਸਰਵੋਤਮ ਕੈਡਟ ਪੁਰਸਕਾਰ ਮਿਲਿਆ | ਅਵਨੂਰ ਨੇ ਸੱਭਿਆਚਾਰਕ ਪ੍ਰੋਗਰਾਮ ਵਿਚ ਸ਼ਾਨਦਾਰ ਡਾਂਸ ਦਾ ਪ੍ਰਦਰਸ਼ਨ ਕੀਤਾ | ਰਿਜ਼ਲ ਅਤੇ ਦਿਵਿਆ ਨੂੰ ਸਰਵੋਤਮ ਵਲੰਟੀਅਰ ਐਲਾਨਿਆ ਗਿਆ | ਖੇਡਾਂ ਵਿਚ, ਆਸ਼ੂਤੋਸ਼ ਨੇ ਵਾਲੀਬਾਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਦੋਂ ਕਿ ਰਿਜ਼ਮ, ਖਾਨਕ ਅਤੇ ਖੁਸ਼ਨੂਰ ਨੇ ਰੱਸਾਕਸ਼ੀ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਸ੍ਰੀ ਸੁਖਦੇਵ ਸਿੰਘ ਨੇ ਸਾਰੇ ਕੈਡਟਾਂ ਅਤੇ ਕੋਚਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਦੇ ਐਨ.ਸੀ.ਸੀ. ਕੈਡਟਾਂ ਨੇ ਨਾ ਸਿਰਫ਼ ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਪ੍ਰਦਰਸ਼ਨ ਕੀਤਾ ਹੈ ਬਲਕਿ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ |

ਪਿਛਲੀ ਖ਼ਬਰ ਜਥੇਦਾਰ ਜਾਮਣੀਆ ਦੀ ਅਗਵਾਈ ਹੇਠ 5 ਸਿੰਘਾਂ ਦਾ ਜਥਾ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ ਲਈ ਹੋਇਆ ਰਵਾਨਾ <br/> ਅਗਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਨੇ ਪਿੰਡਾਂ 'ਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਕੀਤਾ ਪ੍ਰੇਰਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।