ਅੰਮਿ੍ਤਸਰ, 15 ਜੁੂਨ (ਰਾਜੇਸ਼ ਕੁਮਾਰ ਸ਼ਰਮਾ)-ਅਧਿਆਤਮਿਕ ਕੇਂਦਰ ਮੰਦਰ ਸ੍ਰੀ ਜੈ ਕਿ੍ਸ਼ਨਿਆ ਵਿਖੇ ਸੰਚਾਲਕ ਦਰਸ਼ਨਚਾਰੀਆ ਸਾਗਰ ਮੁਨੀ ਸ਼ਾਸਤਰੀ ਦੀ ਰਹਿਨੁਮਾਈ ਹੇਠ ਅਹਿਮਦਾਬਾਦ ਜਹਾਜ਼ ਹਾਦਸੇ ਦੇ ਮਿ੍ਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਉਨ੍ਹਾਂ ਕਿਹਾ ਕਿ ਅਹਿਮਦਾਬਾਦ 'ਚ ਵਾਪਰੀ ਦੁਖਦਾਈ ਜਹਾਜ਼ ਹਾਦਸੇ ਦੀ ਘਟਨਾ ਮਨ ਨੂੰ ਝੰਜੋੜਨ ਵਾਲੀ ਹੈ | ਅਜਿਹੀਆਂ ਘਟਨਾਵਾਂ ਅਸਹਿਣਯੋਗ ਹਨ | ਦੁੱਖ ਦੀ ਇਸ ਘੜੀ 'ਚ ਅਸੀਂ ਸਾਰੇ ਅਤੇ ਪੂਰਾ ਦੇਸ਼ ਮਿ੍ਤਕਾਂ ਦੇ ਪਰਿਵਾਰਾਂ ਦੇ ਨਾਲ ਹਾਂ | ਪਰਮਾਤਮਾ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ | ਉਨ੍ਹਾਂ ਕਿਹਾ ਕਿ ਧਰਮ ਗ੍ਰੰਥਾਂ ਵਿਚ ਮੌਤ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਅਤੇ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਗੱਲ ਦਾ ਕੋਈ ਗਿਆਨ ਨਹੀਂ ਹੁੰਦਾ ਕਿ ਕਿਹੜਾ ਸਾਹ ਆਖਰੀ ਹੋਵੇਗਾ | ਇਸ ਦੌਰਾਨ ਉਨ੍ਹਾਂ ਨੇ ਸ੍ਰੀਮਦ ਭਾਗਵਤ ਗੀਤਾ ਦਾ ਪਾਠ ਕੀਤਾ ਅਤੇ ਮਿ੍ਤਕਾਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀਆਂ ਆਤਮਾਵਾਂ ਲਈ ਮੌਨ ਧਾਰਨ ਕੀਤਾ ਗਿਆ | ਇਸ ਮੌਕੇ ਪੂਨਮ ਕੰਸਾਰਾ, ਸੋਨਮ ਟੰਡਨ, ਮਮਤਾ ਸ਼ਿੰਗਾਰੀ, ਦੀਕਸ਼ਾ ਸ਼ਿੰਗਾਰੀ, ਚਾਹਤ ਸ਼ਿੰਗਾਰੀ, ਪੂਜਾ ਸਰੀਨ, ਗੌਤਮ ਸਰੀਨ, ਕੀਮਤੀ ਲਾਲ ਗੁਲਾਟੀ ਆਦਿ ਸ਼ਰਧਾਲੂ ਹਾਜ਼ਰ ਸਨ |