02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੱਛਰਾਂ ਦੀ ਰੋਕਥਾਮ ਲਈ ਸਿਹਤ ਤੇ ਪਸ਼ੂ ਪਾਲਣ ਵਿਭਾਗ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾਣ-ਡਾ. ਸਤਨਾਮ ਸਿੰਘ ਅਜਨਾਲਾ <br/>

ਅਜੀਤ ਡੈਸਕ 22-09-2025
ਗੱਗੋਮਾਹਲ, ਅਜਨਾਲਾ, 21 ਸਤੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਖੇਤਾਂ ਤੇ ਨੀਵੇਂ ਥਾਵਾਂ ਤੇ ਖੜੇ ਪਾਣੀ ਵਿਚ ਬਹੁਤ ਜ਼ਿਆਦਾ ਮੱਛਰ ਤੇ ਹੋਰ ਕੀਟ ਪਤੰਗ ਦੀ ਭਰਮਾਰ ਹੋ ਗਈ ਹੈ, ਇੱਥੋਂ ਤੱਕ ਕਿ ਮੱਛਰ ਰਾਤ ਨੂੰ ਵੀ ਲੋਕਾਂ ਨੂੰ ਸੌਣ ਨਹੀਂ ਦੇਂਦਾ ਅਤੇ ਡੰਗਰਾਂ ਨੂੰ ਵੀ ਬਹੁਤ ਕੱਟਦਾ ਹੈ ਅਜਿਹੀ ਅਵਸਥਾ ਵਿਚ ਹੋਰ ਵੀ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਆ ਰਹੀਆਂ ਹਨ | ਇਹ ਜਾਣਕਾਰੀ ਸਾਂਝੀ ਕਰਦਿਆਂ ਉੱਘੇ ਖੇਤੀ ਮਾਹਿਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਪੰਜਾਬ ਨੇ ਦੇਣ ਸਮੇਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਿਹਤ ਵਿਭਾਗ ਤੇ ਪਸ਼ੂ ਪਾਲਣ ਮਹਿਕਮੇਂ ਵਲੋਂ ਇਸ ਦੀ ਰੋਕਥਾਮ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ | ਹੜ੍ਹ ਪੀੜਤ ਪਿੰਡਾਂ ਤੇ ਕਸਬਿਆਂ ਵਿਚ ਵੱਡੀ ਪੱਧਰ 'ਤੇ ਮੱਛਰਦਾਨੀਆਂ, ਕੱਛੂਆ ਛਾਪ ਅਤੇ ਹੋਰ ਲੋੜੀਂਦੀਆਂ ਦਵਾਈਆਂ ਸਪਲਾਈ ਕੀਤੀਆਂ ਜਾਣ | ਉਨ੍ਹਾਂ ਦੱਸਿਆ ਕਿ ਅੱਜ ਹੜ੍ਹ ਪ੍ਰਭਾਵਿਤ ਪਿੰਡ ਡਿਆਲ ਭੱਟੀ ਪਿੰਡ ਵਿਖੇ ਸਵੈਸੇਵਕ ਜਥੇਬੰਦੀਆਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਮੱਛਰਦਾਨੀਆਂ ਤੇ ਕੱਛੂਆ ਛਾਪ ਵੰਡੇ ਗਏ | ਇਸ ਮੌਕੇ ਬੀਰਾ ਗੱਗੋਮਾਹਲ, ਸੋਨਾ ਸਿੰਘ ਬੱਲੜ੍ਹਵਾਲ, ਰਜਿੰਦਰ ਸਿੰਘ ਭਲਾ ਪਿੰਡ, ਸੰਤੋਖ ਸਿੰਘ ਅਜਨਾਲਾ, ਸਾ. ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਸਮਾਜ ਸੇਵਕ ਬਲਵਿੰਦਰ ਸਿੰਘ, ਮਹਿੰਦਰ ਸਿੰਘ ਗੁਰਾਲਾ ਅਤੇ ਨਿਹੰਗ ਗੁਰਮੇਜ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਨਿਗਮ ਦੀ ਖੁੱਲ੍ਹੀ ਨੀਂਦ <br/> ਅਗਲੀ ਖ਼ਬਰ 'ਸਵੱਛਤਾ ਹੀ ਸੇਵਾ' ਮੁਹਿੰਮ ਦੀ ਨੂਰਪੁਰ ਬੇਦੀ ਤੋਂ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।