23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅਕਾਲ ਅਕੈਡਮੀ 'ਚ ਦੋ-ਦਿਨਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 23-11-2025
ਤਰਨ ਤਾਰਨ, 22 ਨਵੰਬਰ (ਇਕਬਾਲ ਸਿੰਘ ਸੋਢੀ)- ਕਲਗੀਧਰ ਟਰਸਟ ਬੜੂ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਹੀ ਅਕਾਲ ਅਕੈਡਮੀ ਢੋਟੀਆਂ ਵਿਖੇ ਸੀ.ਬੀ.ਐੱਸ.ਈ. ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸੋਸ਼ਲ ਸਾਇੰਸ (ਸੈਕੰਡਰੀ) ਵਿਸ਼ੇ ਉੱਤੇ ਦੋ-ਦਿਨਾਂ ਸਮਰੱਥਾ ਵਿਕਾਸ ਪ੍ਰੋਗਰਾਮ ਨੂੰ ਬਹੁਤ ਹੀ ਸੁਚਾਰੂ ਅਤੇ ਸੁਚੱਜੇ ਢੰਗ ਨਾਲ ਆਯੋਜਿਤ ਕੀਤਾ ਗਿਆ | ਇਸ ਸਿਖਲਾਈ ਪ੍ਰੋਗਰਾਮ ਦੀ ਰਹਿਨੁਮਾਈ ਸੀ.ਬੀ.ਐੈੱਸ.ਈ. ਵਲੋਂ ਕੀਤੀ ਗਈ ਜਦਕਿ ਸੈਸ਼ਨਾਂ ਦੀ ਅਗਵਾਈ ਅਕਾਲ ਅਕੈਡਮੀ ਢੋਟੀਆਂ ਦੀ ਪਿ੍ੰਸੀਪਲ ਰਮਨਦੀਪ ਕੌਰ ਅਤੇ ਦੋ ਮਾਹਿਰ ਵਿਅਕਤੀਗਤ ਰਿਸੋਰਸਾਂ ਰਾਜੇਸ਼ ਭੂਰੀ ਅਤੇ ਕਮਲਜੀਤ ਸਿੰਘ ਵਲੋਂ ਕੀਤੀ ਗਈ | ਇਸ ਪ੍ਰੋਗਰਾਮ ਵਿਚ ਵੱਖ-ਵੱਖ ਸਕੂਲਾਂ ਤੋਂ ਕੁੱਲ 42 ਅਧਿਆਪਕਾਂ ਨੇ ਭਾਗ ਲਿਆ | ਮਾਹਰਾਂ ਵਲੋਂ ਸੋਸ਼ਲ ਸਾਇੰਸ ਅਧਿਆਪਨ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ 'ਤੇ ਰੂਚੀਕਰ, ਪ੍ਰਭਾਵਸ਼ਾਲੀ ਅਤੇ ਜਾਣਕਾਰੀ-ਭਰਪੂਰ ਸੈਸ਼ਨ ਲਏ | ਅਧਿਆਪਨ ਦੇ ਨਵੇਂ ਤਰੀਕਿਆਂ, ਕਲਾਸਰੂਮ ਮੈਨੇਜਮੈਂਟ, ਅਸੈੱਸਮੈਂਟ ਪੈਟਰਨ ਅਤੇ ਵਿਸ਼ਾ-ਵਿਸ਼ੇਸ਼ ਪੈਡਾਗੌਜੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਦੋ ਦਿਨਾਂ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਪੂਰੀ ਸੰਤੁਸ਼ਟੀ ਅਤੇ ਉਤਸ਼ਾਹ ਦੇ ਮਾਹੌਲ ਵਿਚ ਹੋਈ | ਅਧਿਆਪਕਾਂ ਨੇ ਮਾਹਿਰ ਰਿਸੋਰਸਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਕਾਲ ਅਕੈਡਮੀ ਢੋਟੀਆਂ ਵਲੋਂ ਕੀਤੇ ਸੁਚਾਰੂ ਪ੍ਰਬੰਧਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਖੇਮਕਰਨ ਸ਼ਹਿਰ 'ਚ ਵਿਧਾਇਕ ਧੁੰਨ ਵਲੋਂ ਨੀਂਹ ਪੱਥਰ <br/> ਅਗਲੀ ਖ਼ਬਰ ਪਿੰਡ ਮੋਹਰ ਵਿਖੇ ਤੰਬਾਕੂ ਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਲਗਾਇਆ ਜਾਗਰੂਕਤਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।