23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਿੰਡ ਮੋਹਰ ਵਿਖੇ ਤੰਬਾਕੂ ਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਲਗਾਇਆ ਜਾਗਰੂਕਤਾ ਕੈਂਪ <br/>

ਅਜੀਤ ਡੈਸਕ 23-11-2025
ਬਲਾਚੌਰ, 22 ਨਵੰਬਰ (ਨਰੇਸ਼ ਧੌਲ) - ਪਿੰਡ ਮੋਹਰ ਦੇ ਸਰਕਾਰੀ ਸਕੂਲ ਵਿਖੇ ਸਿਹਤ ਵਿਭਾਗ ਵੱਲੋਂ ਤੰਬਾਕੂ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਦਲਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਬਲਵਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਤੰਬਾਕੂ ਤੋਂ ਹੋਣ ਵਾਲੀਆਂ ਕਈ ਤਰਾਂ ਦੀਆਂ ਖ਼ਤਰਨਾਕ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਮੂੰਹ ਦਾ ਕੈਂਸਰ, ਮੂੰਹ ਵਿੱਚ ਛਾਲੇ ਦਾ ਹੋਣਾ, ਦੰਦਾਂ ਦਾ ਖ਼ਰਾਬ ਹੋ ਜਾਣਾ, ਕੈਂਸਰ ਦਾ ਹੋਣਾ, ਦਮਾ, ਤਪਦਿਕ ਵਰਗੀਆਂ ਭਿਆਨਕ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ | ਸਰਪੰਚ ਪਰਮਜੀਤ ਸਿੰਘ ਸੂਬੇਦਾਰ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀ ਅਤੇ ਸਕੂਲ ਦੇ ਅਧਿਆਪਕਾਂ ਨੇ ਮਿਲ ਕੇ ਇੱਕਠਿਆਂ ਕਸਮ ਖਾਧੀ ਕਿ ਅਸੀਂ ਕਦੇ ਵੀ ਕੋਈ ਨਸ਼ੇ ਦਾ ਸੇਵਨ ਨਹੀਂ ਕਰਾਂਗੇ | ਇਸ ਮੌਕੇ ਅਨੀਤਾ ਰਾਣੀ ਹੈੱਡ ਟੀਚਰ, ਮਾਸਟਰ ਸੁਖਦੇਵ ਰਾਮ, ਕਮਲਦੀਪ ਰੀਤੂ ਸਕੂਲ ਇੰਚਾਰਜ, ਮਾਸਟਰ ਬਲਰਾਮ ਦਾਸ, ਊਸ਼ਾ ਰਾਣੀ, ਬਲਵੀਰ ਕੌਰ ਆਸ਼ਾ ਵਰਕਰ, ਜਸਵਿੰਦਰ ਕੁਮਾਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਕਮੇਟੀ ਮੈਂਬਰ, ਸਰਬਜੀਤ ਕੌਰ ਕੋਆਰਡੀਨੇਟਰ ਐਸ.ਸੀ ਮਹਿਲਾ ਵਿੰਗ, ਹਰਦੇਵ ਸਿੰਘ ਸਾਬਕਾ ਸਰਪੰਚ, ਧਲਵਿੰਦਰ ਸਿੰਘ ਪੰਚ, ਹਰਵਿੰਦਰ ਕੌਰ ਪੰਚ ਅਤੇ ਹੋਰ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲ ਅਕੈਡਮੀ 'ਚ ਦੋ-ਦਿਨਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਅਵਿਕ ਭਾਟੀਆ ਦਾ 'ਪ੍ਰਾਈਡ ਆਫ਼ ਪੰਜਾਬ' ਐਵਾਰਡ ਨਾਲ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।