09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਸਰਕਾਰ ਵੀ ਤੰਬਾਕੂ 'ਤੇ ਰੋਕ ਲਗਾਵੇ-ਇੰਦਰਵੀਰ ਕਾਦੀਆਂ <br/>

ਅਜੀਤ ਡੈਸਕ 23-09-2025

ਲਾਡੋਵਾਲ, 22 ਸਤੰਬਰ (ਬਲਬੀਰ ਸਿੰਘ ਰਾਣਾ)-ਹਰਿਆਣਾ ਸਰਕਾਰ ਨੇ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਤੰਬਾਕੂ 'ਤੇ ਬੈਨ ਲਗਾ ਕੇ ਅਤੇ ਵੇਚਣ ਵਾਲੇ ਨੂੰ 10 ਹਜ਼ਾਰ ਰੁਪਏ ਜੁਰਮਾਨੇ ਦਾ ਫੁਰਮਾਨ ਕਰਕੇ ਇਕ ਵਧੀਆ ਅਤੇ ਢੁਕਵਾਂ ਫ਼ੈਸਲਾ ਲਿਆ ਹੈ | ਇਸ ਨਾਲ ਤੰਬਾਕੂ ਦਾ ਸੇਵਨ ਕਰਕੇ ਨਸ਼ਾ ਕਰਨ ਵਾਲੇ ਲੋਕਾਂ ਨੂੰ ਠੱਲ੍ਹ ਪਾਈ ਜਾਵੇਗੀ | ਇਹ ਸ਼ਬਦ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਾਲਵਾ ਜੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੇ ਆਪਣੇ ਇਕ ਬਿਆਨ ਵਿਚ ਹਰਿਆਣਾ ਸਰਕਾਰ ਦੀ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਹੇ | ਭਾਕਿਊ ਮਾਲਵਾ ਜੋਨ ਪ੍ਰਧਾਨ ਕਾਦੀਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਤਾਂ ਆਪਣੇ ਰਾਜ ਵਿਚ ਤੰਬਾਕੂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਖੁੱਲੇ ਦਿਲ ਨਾਲ ਬੈਨ ਲਗਾ ਦਿੱਤਾ ਹੈ, ਜਦ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ ਅਤੇ ਹੋਰ ਤਪੱਸਵੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਇੱਥੇ ਪਤਾ ਨਹੀਂ ਲੋਕ ਕਿੰਨੇ ਕੁ ਪ੍ਰਕਾਰ ਦੇ ਨਸ਼ਾ ਕਰ ਰਹੇ ਹਨ, ਜਿਸ ਨਾਲ ਪਰਿਵਾਰ, ਤਨ ਅਤੇ ਧਨ ਦੀ ਪੂਰੀ ਬਰਬਾਦੀ ਹੋ ਰਹੀ ਹੈ | ਕਾਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਦੀ ਤਰ੍ਹਾਂ ਪੰਜਾਬ ਵਿਚੋਂ ਤੰਬਾਕੂ ਨੂੰ ਜੜੋਂ੍ਹ ਖਤਮ ਕਰਨ ਲਈ ਤੰਬਾਕੂ 'ਤੇ ਰੋਕ ਲਗਾ ਕੇ ਪੰਜਾਬ ਨੂੰ ਤੰਬਾਕੂ ਮੁਕਤ ਸੂਬਾ ਘੋਸ਼ਿਤ ਕਰੇ |

ਪਿਛਲੀ ਖ਼ਬਰ ਬਰਾਲਾ ਨੇ ਹਲਕਾ ਗਿੱਲ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਸੰਦੀਪ ਸਿੰਘ ਬਾਠ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।