ਚੰਡੀਗੜ੍ਹ, 16 ਜੂਨ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਆਨਲਾਈਨ ਵਾਹਨਾਂ ਦੀ ਫ਼ਰਜ਼ੀ ਨਿਲਾਮੀ ਦੌਰਾਨ ਇਕ ਗੱਡੀਆਂ ਦੇ ਵਪਾਰੀ ਤੋਂ ਲੱਖਾਂ ਦੀ ਠੱਗੀ ਕਰਨ ਦੇ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਮੁੰਬਈ ਤੋਂ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਗੁਰਦਿਆਲ ਸਿੰਘ ਨੇ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ 23 ਨਵੰਬਰ 2024 ਨੂੰ ਇਕ ਬੈਂਕ ਅÏਕਸ਼ਨ ਵਹੀਕਲ ਗਰੁੱਪ ਨਾਲ ਵਾਟਸਐਪ 'ਤੇ ਜੁੜਿਆ ਸੀ | ਜਿਸ ਤੋਂ ਬਾਅਦ ਉਸ ਨੇ ਉਕਤ ਗਰੁੱਪ 'ਚ ਦੋ ਵਾਹਨਾਂ ਦੇ ਵਿਕਰੀ ਬਾਰੇ ਇਸ਼ਤਿਹਾਰ ਦੇਖਿਆ ਤਾਂ ਇਕ ਵਿਅਕਤੀ ਨੇ ਉਸ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਜੰਮੂ ਤੇ ਕਸ਼ਮੀਰ ਨੰਬਰੀ ਲਗਜ਼ਰੀ ਗੱਡੀ ਤੇ ਇਕ ਹੋਰ ਵਾਹਨ ਦਾ ਸੌਦਾ ਕੁੱਲ 14 ਲੱਖ 13 ਹਜ਼ਾਰ 890 ਰੁਪਏ 'ਚ ਤੈਅ ਕਰ ਲਿਆ, ਉਕਤ ਰਕਮ ਅਦਾ ਕਰਨ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਨੇ ਵਾਹਨਾਂ ਦੀ ਡਿਲੀਵਰੀ ਲਈ ਉਨ੍ਹਾਂ ਦੀ ਪਾਰਕਿੰਗ ਵਾਲੀ ਥਾਂ 'ਤੇ ਆਪਣੇ ਮੁਲਾਜ਼ਮ ਭੇਜੇ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ ਹੈ | ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ 28 ਮਾਰਚ ਨੂੰ ਬੀ. ਐੱਨ. ਐੱਸ. ਦੀ ਧਾਰਾ 319(2), 318(4), 338, 336(3), 340 (2) ਅਤੇ 61 (2) ਤਹਿਤ ਐਫ. ਆਈ. ਆਰ. ਨੰਬਰ 23 ਦਰਜ ਕੀਤਾ ਸੀ | ਮਾਮਲੇ ਦੀ ਜਾਂਚ ਉਪਰੰਤ ਤਿੰਨ ਮੁਲਜ਼ਮਾਂ ਨੂੰ ਛਾਪੇਮਾਰੀ ਦੌਰਾਨ ਅਗਰੀਪਾੜਾ ਮੁੰਬਈ ਤੋਂ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਕੁਰੁਨਾਲ ਉਰਫ਼ ਕੁਨਾਲ (23), ਅਜੈ ਮਨੁਭਾਈ ਜਮੂਰੀਆ (19) ਤੇ ਰੋਹਿਤ ਕਮਲੇਸ਼ ਯਾਦਵ ਵਜੋਂ ਹੋਈ ਹੈ | ਸ਼ੁਰੁਆਤੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਤਿੰਨੋ ਮੁਲਜ਼ਮ ਇਕੋਂ ਲੜੀ ਦਾ ਹਿੱਸਾ ਹਨ, ਜਿਸ 'ਚ ਕੁਨਾਲ ਨੇ ਅਜੈ ਦੇ ਕਹਿਣ 'ਤੇ ਬੈਂਕ ਖਾਤਾ ਖੁੱਲ੍ਹਵਾ ਕੇ ਕਮੀਸ਼ਨ ਦੇ ਬਦਲੇ ਅਜੈ ਨੂੰ ਦੇ ਦਿੱਤਾ ਸੀ ਅਤੇ ਉਸ ਨੇ ਵੀ ਇਹ ਖਾਤਾ ਅੱਗੇ ਸੌਂਪਿਆ ਸੀ, ਜਦ ਕਿ ਇਸ ਮਾਮਲੇ 'ਚ ਮੁਲਜ਼ਮ ਨੇ ਰੋਹਿਤ ਕਿਸੇ ਹੋਰ ਵਿਅਕਤੀ ਨੂੰ ਆਪਣਾ ਬੈਂਕ ਖਾਤਾ ਵਰਤਣ ਲਈ ਦਿੱਤਾ ਸੀ, ਜਿਸ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ |