07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮੰਗਾਂ ਨਾ ਮੰਨੀਆਂ ਜਾਣ ਤੋਂ ਨਾਰਾਜ਼ ਟ੍ਰਾਈਸਿਟੀ ਕੈਬ ਚਾਲਕਾਂ ਵਲੋਂ ਯੂ.ਟੀ. ਪ੍ਰਸ਼ਾਸਨ ਦੇ ਐਸ. ਟੀ. ਏ. ਦਫ਼ਤਰ ਬਾਹਰ ਵਿਰੋਧ ਪ੍ਰਦਰਸ਼ਨ <br/>

ਅਜੀਤ ਡੈਸਕ 17-06-2025
ਚੰਡੀਗੜ੍ਹ, 16 ਜੂਨ (ਸੰਦੀਪ ਕੁਮਾਰ ਮਾਹਨਾ)-ਪਿਛਲੇ ਲੰਮੇ ਸਮੇਂ ਤੋਂ ਕੈਬ ਵਾਲਿਆਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਟ੍ਰਾਈਸਿਟੀ ਕੈਬ ਮਾਲਕਾਂ ਅਤੇ ਡਰਾਈਵਰਾਂ ਨੇ ਚੰਡੀਗੜ੍ਹ ਦੇ ਸੈਕਟਰ-18 ਸਥਿਤ ਸਟੇਟ ਟਰਾਂਸਪੋਰਟ ਅਥਾਰਟੀ ਦਫ਼ਤਰ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ | ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਪੁੰਡੀਰ ਨੇ ਦੱਸਿਆ ਕਿ 2022 ਤੋਂ ਯੂ. ਟੀ. ਪ੍ਰਸ਼ਾਸਨ ਦੇ ਸਾਹਮਣੇ ਕਈ ਮੰਗਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ | 12 ਅਪ੍ਰੈਲ, 2022 ਨੂੰ ਮੰਗਾਂ ਸੰਬੰਧੀ ਐਸ. ਟੀ. ਏ. ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਸੀ | ਕੋਈ ਹੱਲ ਨਾ ਕੱਢੇ ਜਾਣ ਦੇ ਰੋਸ ਤਹਿਤ ਸਤੰਬਰ 2022 'ਚ ਵਾਈ. ਪੀ. ਐਸ. ਚੌਕ ਮੁਹਾਲੀ ਅਤੇ ਅਗਸਤ 2023 'ਚ ਸੈਕਟਰ-26 ਵਿਖੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ, ਜਿਸ ਵਿਚ ਟ੍ਰਾਈਸਿਟੀ ਦੀਆਂ ਕਈ ਯੂਨੀਅਨਾਂ ਨੇ ਕੈਬ ਚਾਲਕਾਂ ਦਾ ਸਮਰਥਨ ਕੀਤਾ ਸੀ | ਐਸੋਸੀਏਸ਼ਨ ਦੀ ਮੰਗ ਹੈ ਕਿ ਕੈਬ ਵਾਸਤੇ ਘੱਟੋ-ਘੱਟ ਬੇਸ ਕਿਰਾਇਆ ਨਿਰਧਾਰਤ ਕੀਤਾ ਜਾਵੇ | ਕੈਬ ਐਗਰੀਗੇਟਰ ਕੰਪਨੀਆਂ ਨੂੰ ਨਿਰਧਾਰਤ ਸੀਮਾ ਦੇ ਅੰਦਰ ਵਾਹਨ ਜੋੜਨ ਸਮੇਤ ਕਈ ਅਹਿਮ ਮੰਗਾਂ ਹਨ, ਪਰ ਅਜੇ ਤੱਕ ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ | ਜਿਸ ਦੇ ਰੋਸ ਵਜੋਂ ਯੂਨੀਅਨ ਨੇ ਚੰਡੀਗੜ੍ਹ ਐਸ. ਟੀ. ਏ. ਦਫ਼ਤਰ ਮੁਹਰੇ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ | ਪ੍ਰਧਾਨ ਪੁੰਡੀਰ ਨੇ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਵੀ ਯੂਨੀਅਨ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਯੂਨੀਅਨ ਨੂੰ ਵੱਡਾ ਜਨ ਅੰਦੋਲਨ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ |

ਪਿਛਲੀ ਖ਼ਬਰ ਪੈੱਕ ਦੇ ਵਿਦਿਆਰਥੀਆਂ ਨੇ ਬਜਾਜ ਟੀ. ਓ. ਆਰ. ਕਿਊ ਤੇ ਓ. ਐਚ. ਐਮ. ਚੈਲੰਜ ਦੇ ਗ੍ਰੈਂਡ ਫਿਨਾਲੇ 'ਚ ਮਾਰੀ ਬਾਜ਼ੀ ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਨੇ 14 ਲੱਖ ਦੀ ਠੱਗੀ ਦੇ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਕੀਤਾ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।