18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੀ. ਬੀ. ਆਈ. ਅਦਾਲਤ ਨੇ ਰਿਸ਼ਵਤ ਲੈਣ ਦੇ ਮਾਮਲੇ 'ਚ ਕਲਰਕ ਨੂੰ ਦਿੱਤੀ ਜ਼ਮਾਨਤ <br/>

ਅਜੀਤ ਡੈਸਕ 18-10-2025
ਐੱਸ. ਏ. ਐੱਸ. ਨਗਰ, 17 ਅਕਤੂਬਰ (ਕਪਿਲ ਵਧਵਾ)-ਮੁਹਾਲੀ ਸਥਿਤ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਕਲਰਕ ਨੂੰ ਰੈਗੂਗਰ ਜ਼ਮਾਨਤ ਦੇ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 1 ਸਤੰਬਰ ਨੂੰ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਏਅਰ ਫੋਰਸ ਥਾਣੇ ਦੀ ਮੈਸ ਵਿਖੇ ਤਾਇਨਾਤ ਵਿਕਾਸ ਕੁਮਾਰ (ਸਹਾਇਕ ਗੈਰੀਸਨ ਇੰਜ.) ਨੇ ਆਪਣੇ ਕਲਰਕ ਨਰਿੰਦਰ ਕੁਮਾਰ ਜ਼ਰੀਏ ਪਾਣੀ ਸਪਲਾਈ ਦੇ ਕੰਟਰੈਕਟ ਨੂੰ ਖ਼ਤਮ ਕਰਨ ਦੀ ਸਮਾਂ-ਸੀਮਾ ਨੂੰ ਵਧਾਉਣ ਅਤੇ ਬਕਾਇਆ ਬਿੱਲ ਰਾਸ਼ੀ ਦਾ ਭੁਗਤਾਨ ਕਰਨ ਦੇ ਬਦਲੇ 1 ਲੱਖ ਰੁ. ਰਿਸ਼ਵਤ ਵਜੋਂ ਮੰਗ ਕੀਤੀ ਸੀ | ਸ਼ੁਰੂਆਤੀ ਜਾਂਚ ਪੂਰੀ ਹੋਣ ਉਪਰੰਤ ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਇਕ ਨਿਯਮਿਤ ਕੇਸ ਦਰਜ ਕਰਕੇ 15 ਸਤੰਬਰ ਨੂੰ ਇਕ ਜਾਅਲ ਵਿਛਾਇਆ ਸੀ, ਜਿਸ ਦੌਰਾਨ ਅਧਿਕਾਰੀਆਂ ਨੇ ਨਰਿੰਦਰ ਕੁਮਾਰ ਨੂੰ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਅਤੇ ਉਕਤ ਰਕਮ ਨੂੰ ਉਸ ਦੀ ਅਲਮਾਰੀ ਤੋਂ ਬਰਾਮਦ ਕੀਤੀ | ਉਸੇ ਵਕਤ ਕਲਰਕ ਨਰਿੰਦਰ ਕੁਮਾਰ ਸਮੇਤ ਵਿਕਾਸ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਸ ਮਾਮਲੇ ਵਿਚ ਅਦਾਲਤ ਨੇ ਬੁੱਧਵਾਰ ਨੂੰ ਸਹਾਇਕ ਇੰਜ. ਵਿਕਾਸ ਕੁਮਾਰ ਨੂੰ ਜ਼ਮਾਨਤ ਦੇ ਦਿੱਤੀ ਸੀ, ਜਿਸ ਤੋਂ ਬਾਅਦ ਅੱਜ ਕਲਰਕ ਨਰਿੰਦਰ ਕੁਮਾਰ ਉਰਫ਼ ਨਰਿੰਦਰ ਨੂੰ 50 ਹਜ਼ਾਰ ਰੁ. ਦਾ ਜ਼ਮਾਨਤੀ ਮੁਚੱਲਕਾ ਭਰਨ 'ਤੇ ਰਿਹਾਅ ਕਰਨ ਦੇ ਹੁਕਮ ਸੁਣਾਏ ਗਏ |

ਪਿਛਲੀ ਖ਼ਬਰ ਵਿਜੇਪਾਲ ਸਿੰਘ ਦੀ ਅਗਵਾਈ 'ਚ ਵਫ਼ਦ ਨੇ ਚੰਡੀਗੜ੍ਹ ਦੇ ਨਵੇਂ ਮੁੱਖ ਸਕੱਤਰ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ ਲਈ ਕੱਢਿਆ ਰੋਡ ਸ਼ੋਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।