18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਆਰ . ਬੀ . ਐੱਲ . ਬੈਂਕ ਵਲੋਂ ਹੁਸ਼ਿਆਰਪੁਰ ( ਨਿਊ ਚੰਡੀਗੜ੍ਹ ) ਵਿਖੇ ਮੈਡੀਕਲ ਕੈਂਪ ਲਗਾਇਆ

ਮੁੱਲਾਂਪੁਰ ਗਰੀਬਦਾਸ, 17 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਮੁਹਾਲੀ ਸਥਿਤ ਆਰ. ਬੀ.

ਅਜੀਤ ਡੈਸਕ 18-10-2026
ਮੁੱਲਾਂਪੁਰ ਗਰੀਬਦਾਸ, 17 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਮੁਹਾਲੀ ਸਥਿਤ ਆਰ. ਬੀ. ਐਲ. ਬੈਂਕ ਬ੍ਰਾਂਚ ਵਲੋਂ ਸਿਹਤ ਸਹੂਲਤਾਂ ਨੂੰ ਧਿਆਨ ਵਿਚ ਰੱਖਦਿਆਂ ਨੇੜਲੇ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵਿਖੇ ਗ੍ਰਾਮ ਪੰਚਾਇਤ ਤੇ ਵਸਨੀਕਾਂ ਦੇ ਸਹਿਯੋਗ ਨਾਲ ਪਹਿਲਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੈਬੋਰਟਰੀਆਂ ‘ਚ ਹੋਣ ਵਾਲੇ ਮਹਿੰਗੇ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ। ਜਿਸ ਵਿਚ ਮਰੀਜ਼ਾਂ ਦੇ 125 ਤੋਂ ਵੱਧ ਬਲੱਡ ਸੈਂਪਲ ਲਏ ਗਏ, ਜਿਨ੍ਹਾਂ ਵਿਚ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਕੋਲੈਸਟਰੋਲ ਦੀ ਜਾਂਚ, ਥਾਇਰਡ, ਵਿਟਾਮਿਨ ਡੀ, ਵਿਟਾਮਿਨ ਬੀ12, ਅੱਖਾਂ ਦੀ ਮੁੱਢਲੀ ਜਾਂਚ (ਨੇੜੇ ਦੀ ਨਜ਼ਰ) ਆਦਿ ਟੈਸਟ ਮੁਫ਼ਤ ਕੀਤੇ ਗਏ। ਇਨ੍ਹਾਂ ਟੈਸਟਾਂ ਦੀ ਰਿਪੋਰਟ ਮਰੀਜ਼ਾਂ ਨੂੰ ਆਨਲਾਈਨ ਭੇਜੀ ਜਾਵੇਗੀ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਵੀ ਕੀਤੀ ਗਈ, ਜਿਸ ਦੌਰਾਨ 40 ਤੋਂ ਵੱਧ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਮੈਡੀਕਲ ਟੀਮ ਅਤੇ ਬ੍ਰਾਂਚ ਮੈਨੇਜਰ ਸਮੇਤ ਆਰ. ਬੀ. ਐਲ. ਬੈਂਕ ਦੀ ਟੀਮ ਦਾ ਸਰਪੰਚ ਹਰਵਿੰਦਰ ਸਿੰਘ, ਰੱਬੀ ਸੋਹੀ, ਦੁੱਲਾ ਸੋਹੀ, ਸਵਰਨ ਸੋਹੀ, ਲਾਡੀ ਨੰਬਰਦਾਰ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਨੇ ਵਿਸ਼ੇਸ਼ ਸਨਮਾਨ ਕਰਦਿਆਂ ਇਸ ਉਪਰਾਲੇ ਲਈ ਧੰਨਵਾਦ ਪ੍ਰਗਟ ਕੀਤਾ।
ਪਿਛਲੀ ਖ਼ਬਰ 440 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਮਾਮਲੇ ’ ਚ ਮਾਂ - ਪੁੱਤ ਬਰੀ ਜਾਂਚ ਅਧਿਕਾਰੀ ਦੀ ਨਿਯੁਕਤੀ ਤੇ ਪੁਲਿਸ ਦੇ ਬਿਆਨਾਂ ’ਚ... ਅਗਲੀ ਖ਼ਬਰ ਭੋਗ ’ ਤੇ ਵਿਸ਼ੇਸ਼ - ਇੰਦਰਜੀਤ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।