18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਹੋਟਲ ’ ਚ ਹਵਾਲਾਤੀ ਨਾਲ ਪਹੁੰਚੇ ਪੰਜਾਬ ਪੁਲਿਸ ਮੁਲਾਜ਼ਮ , ਪਿਸਤੌਲ ਮਿਲਣ ’ ਤੇ ਹੰਗਾਮਾ ਹਵਾਲਾਤੀ ਦੇ ਨਿੱਜੀ ਗੰਨਮੈਨ ਤੇ ਹੋਟਲ ਮੈਨੇਜਰ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ, ਦੋਵੇਂ ਗ੍ਰਿਫ਼ਤਾਰ

ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-42 ਸਥਿਤ ਅਟਾਵਾ ਦੇ ਹੋਟਲ ਹੈਵਨ ਵਿਚ ਸ਼ਨੀਵਾਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਾਮਜ਼ਦ ਜਤਿੰਦਰ ਸਿੰਘ ਉਰਫ਼ ਸਰਪੰਚ ਨੂੰ ਲੈ ਕੇ ਪਹੁੰਚੇ। ਹੋਟਲ ਪ੍ਰਬੰਧਕ ਦੀ ਸੂਚਨਾ ’ਤੇ ਪਹੁੰਚੀ ਚੰਡੀਗੜ੍ਹ ਪੁਲਿਸ ਨੂੰ ਕਮਰੇ ਵਿਚੋਂ .

ਅਜੀਤ ਡੈਸਕ 18-10-2026
ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-42 ਸਥਿਤ ਅਟਾਵਾ ਦੇ ਹੋਟਲ ਹੈਵਨ ਵਿਚ ਸ਼ਨੀਵਾਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਾਮਜ਼ਦ ਜਤਿੰਦਰ ਸਿੰਘ ਉਰਫ਼ ਸਰਪੰਚ ਨੂੰ ਲੈ ਕੇ ਪਹੁੰਚੇ। ਹੋਟਲ ਪ੍ਰਬੰਧਕ ਦੀ ਸੂਚਨਾ ’ਤੇ ਪਹੁੰਚੀ ਚੰਡੀਗੜ੍ਹ ਪੁਲਿਸ ਨੂੰ ਕਮਰੇ ਵਿਚੋਂ .30 ਬੋਰ ਦਾ ਪਿਸਤੌਲ ਮਿਲਿਆ, ਜਿਸ ਦਾ ਲਾਇਸੈਂਸ ਕਿਸੇ ਹੋਰ ਵਿਅਕਤੀ ਦੇ ਨਾਮ ’ਤੇ ਸੀ। ਪੁਲਿਸ ਨੇ ਸਰਪੰਚ ਦੇ ਨਿੱਜੀ ਗਨਮੈਨ ਕਮ ਡਰਾਈਵਰ ਗੁਰਦੇਵ ਸਿੰਘ ਅਤੇ ਹੋਟਲ ਮੈਨੇਜਰ ਕੁਲਤਾਵਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਬੀ. ਐਨ. ਐੱਸ. ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮੁੱਢਲੀ ਜਾਂਚ ਅਨੁਸਾਰ, ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਵਾਸੀ ਜਤਿੰਦਰ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਜੇਲ੍ਹ ਤੋਂ ਪੀ.ਜੀ.ਆਈ ਲਿਆਂਦਾ ਗਿਆ ਸੀ। ਹੋਟਲ ਵਿਚ ਉਸ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਸਨ। ਸ਼ੱਕ ਪੈਣ ’ਤੇ ਹੋਟਲ ਪ੍ਰਬੰਧਕ ਨੇ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਡੀ.ਐੱਸ.ਪੀ ਧੀਰਜ ਕੁਮਾਰ ਅਤੇ ਸੈਕਟਰ-36 ਥਾਣੇ ਦੇ ਐੱਸ.ਐੱਚ.ਓ ਇੰਸਪੈਕਟਰ ਚਿਰੰਜੀ ਲਾਲ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਤਿੰਦਰ ਸਿੰਘ, ਗੁਰਦੇਵ ਸਿੰਘ ਅਤੇ ਕੁਲਤਾਵਰ ਸਿੰਘ ਖ਼ਿਲਾਫ਼ ਪਿਛਲੇ ਸਾਲ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਇਆ ਸੀ। ਜਤਿੰਦਰ ਸਿੰਘ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਚੰਡੀਗੜ੍ਹ ਪੁਲਿਸ ਵਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਭੂਮਿਕਾ ਸਬੰਧੀ ਰਿਪੋਰਟ ਅੰਮ੍ਰਿਤਸਰ ਪੁਲਿਸ ਨੂੰ ਭੇਜੀ ਜਾਵੇਗੀ।
ਪਿਛਲੀ ਖ਼ਬਰ ਪੰਜਾਬ ਭਾਜਪਾ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ ਤੇ ਖਿੱਚੀ ਤਿਆਰੀ ਨਸ਼ੇ, ਭ੍ਰਿਸ਼ਟਾਚਾਰ ਅਤੇ ਲਾਅ ਐਂਡ ਆਰਡ... ਅਗਲੀ ਖ਼ਬਰ 440 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਮਾਮਲੇ ’ ਚ ਮਾਂ - ਪੁੱਤ ਬਰੀ ਜਾਂਚ ਅਧਿਕਾਰੀ ਦੀ ਨਿਯੁਕਤੀ ਤੇ ਪੁਲਿਸ ਦੇ ਬਿਆਨਾਂ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।