18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

440 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਮਾਮਲੇ ’ ਚ ਮਾਂ - ਪੁੱਤ ਬਰੀ ਜਾਂਚ ਅਧਿਕਾਰੀ ਦੀ ਨਿਯੁਕਤੀ ਤੇ ਪੁਲਿਸ ਦੇ ਬਿਆਨਾਂ ’ਚ ਅੰਤਰ ਸਮੇਤ ਕਈ ਪੱਖਾਂ ’ਤੇ ਉੱਠੇ ਸਵਾਲ

ਐੱਸ. ਏ.

ਅਜੀਤ ਡੈਸਕ 18-10-2026
ਐੱਸ. ਏ. ਐੱਸ. ਨਗਰ, 17 ਅਕਤੂਬਰ (ਕਪਿਲ ਵਧਵਾ)-ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸਾਲ 2019 ਦੇ 440 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਮਾਮਲੇ ‘ਚ ਮਾਂ-ਪੁੱਤ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਹੈ। ਐੱਸ. ਟੀ. ਐੱਫ. ਥਾਣਾ ਮੁਹਾਲੀ ‘ਚ ਦਰਜ ਇਸ ਮਾਮਲੇ ‘ਚ ਪੁਲਿਸ ਨੇ ਸੁਖਵਿੰਦਰ ਕੌਰ ਤੋਂ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਸੀ, ਜਦਕਿ ਉਸ ਦੇ ਪੁੱਤਰ ਲਵਦੀਪ ‘ਤੇ ਅਪਰਾਧਿਕ ਸਾਜਿਸ਼ ‘ਚ ਸ਼ਾਮਿਲ ਹੋਣ ਦੇ ਦੋਸ਼ ਲਗਾਏ ਸਨ। ਅਦਾਲਤ ਨੇ ਦੋਵਾਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰਨ ਦੇ ਹੁਕਮ ਦਿੱਤੇ ਹਨ। ਜਾਂਚ ਅਧਿਕਾਰੀ ਦੀ ਨਿਯੁਕਤੀ ’ ਤੇ ਉੱਠੇ ਸਵਾਲ ਬਚਾਅ ਪੱਖ ਨੇ ਅਦਾਲਤ ‘ਚ ਦਲੀਲ ਦਿੱਤੀ ਕਿ ਮਾਮਲੇ ਦਾ ਜਾਂਚ ਅਧਿਕਾਰੀ ਨਿਯਮਿਤ ਅਹੁਦੇ ‘ਤੇ ਤਾਇਨਾਤ ਨਹੀਂ ਸੀ, ਸਗੋਂ ਉਸ ਨੂੰ ਕਾਰਜਕਾਰੀ ਆਧਾਰ ‘ਤੇ ਤਰੱਕੀ ਦਿੱਤੀ ਗਈ ਸੀ। ਇਸ ਕਾਰਨ ਐੱਨ. ਡੀ. ਪੀ. ਐੱਸ. ਐਕਟ ਤਹਿਤ ਜਾਂਚ ਕਰਨ ਲਈ ਉਸ ਦੀ ਕਾਨੂੰਨੀ ਸਮਰੱਥਾ ‘ਤੇ ਸਵਾਲ ਉਠਾਏ ਗਏ। ਬਚਾਅ ਪੱਖ ਨੇ ਇਸ ਸੰਬੰਧੀ ਪੁਲਿਸ ਵਿਭਾਗ ਦੇ ਰਿਕਾਰਡ ਅਤੇ ਇਕ ਹੋਰ ਮਾਮਲੇ ‘ਚ ਜਾਂਚ ਅਧਿਕਾਰੀ ਵਲੋਂ ਦਿੱਤੇ ਗਏ ਪਿਛਲੇ ਬਿਆਨ ਦਾ ਵੀ ਹਵਾਲਾ ਦਿੱਤਾ। ਅਦਾਲਤ ਨੇ ਰਿਕਾਰਡ ਅਤੇ ਗਵਾਹਾਂ ਦੇ ਬਿਆਨਾਂ ‘ਤੇ ਵਿਚਾਰ ਕਰਦਿਆਂ ਜਾਂਚ ਅਧਿਕਾਰੀ ਦੀ ਨਿਯੁਕਤੀ ਤੇ ਉਸ ਦੀਆਂ ਕਾਨੂੰਨੀ ਸ਼ਕਤੀਆਂ ਨਾਲ ਜੁੜੇ ਪੱਖਾਂ ਨੂੰ ਅਹਿਮ ਮੰਨਿਆ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੇ ਬਿਆਨਾਂ ‘ਚ ਕਥਿਤ ਅੰਤਰ, ਆਜ਼ਾਦ ਗਵਾਹਾਂ ਨੂੰ ਸ਼ਾਮਿਲ ਕਰਨ ਦੀ ਪ੍ਰਕਿਰਿਆ ਅਤੇ ਘਟਨਾ ਸਥਾਨ ‘ਤੇ ਅਧਿਕਾਰੀਆਂ ਦੀ ਮੌਜੂਦਗੀ ਬਾਰੇ ਵੀ ਸਵਾਲ ਉਠਾਏ ਗਏ। ਐਕਟਿਵਾ ‘ ਚੋਂ ਹੈਰੋਇਨ ਮਿਲਣ ਦਾ ਕੀਤਾ ਗਿਆ ਸੀ ਦਾਅਵਾ ਪੁਲਿਸ ਅਨੁਸਾਰ 27 ਅਪ੍ਰੈਲ 2019 ਨੂੰ ਲੁਧਿਆਣਾ ਵਿਖੇ ਪੈਲੇਸ ਰੋਡ ਨੇੜੇ ਗੁਪਤ ਸੂਚਨਾ ਦੇ ਆਧਾਰ ‘ਤੇ ਸੁਖਵਿੰਦਰ ਕੌਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਐਕਟਿਵਾ ਸਕੂਟਰ ਦੇ ਬਿਨ ‘ਚ ਰੱਖੇ ਪਰਸ ‘ਚੋਂ ਪੌਲੀਥੀਨ ‘ਚ ਪੈਕ 440 ਗ੍ਰਾਮ ਹੈਰੋਇਨ, ਇਕ ਇਲੈਕਟ੍ਰੋਨਿਕ ਕੰਡਾ ਅਤੇ ਛੋਟੇ ਪੌਲੀਥੀਨ ਬਰਾਮਦ ਹੋਏ ਸਨ। ਇਸ ਮਾਮਲੇ ‘ਚ ਪੁਲਿਸ ਨੇ ਸੁਖਵਿੰਦਰ ਕੌਰ ਅਤੇ ਲਵਦੀਪ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਚਲਾਨ ਪੇਸ਼ ਕੀਤਾ ਸੀ। ਹਾਲਾਂਕਿ ਅਦਾਲਤ ਨੇ ਸਿੱਟਾ ਕੱਢਿਆ ਕਿ ਇਸਤਗਾਸਾ ਪੱਖ ਦੋਵਾਂ ਵਿਰੁੱਧ ਦੋਸ਼ ਬਿਨਾਂ ਸ਼ੱਕ ਸਾਬਿਤ ਕਰਨ ‘ਚ ਨਾਕਾਮ ਰਿਹਾ ਹੈ, ਜਿਸ ਕਾਰਨ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਹੋਟਲ ’ ਚ ਹਵਾਲਾਤੀ ਨਾਲ ਪਹੁੰਚੇ ਪੰਜਾਬ ਪੁਲਿਸ ਮੁਲਾਜ਼ਮ , ਪਿਸਤੌਲ ਮਿਲਣ ’ ਤੇ ਹੰਗਾਮਾ ਹਵਾਲਾਤੀ ਦੇ ਨਿੱਜੀ ਗੰਨਮੈਨ ਤੇ... ਅਗਲੀ ਖ਼ਬਰ ਆਰ . ਬੀ . ਐੱਲ . ਬੈਂਕ ਵਲੋਂ ਹੁਸ਼ਿਆਰਪੁਰ ( ਨਿਊ ਚੰਡੀਗੜ੍ਹ ) ਵਿਖੇ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।