ਐੱਸ. ਏ. ਐੱਸ ਨਗਰ - ਐਡਵੋਕੇਟ ਇੰਦਰਜੀਤ ਸਿੰਘ ਬਰਾੜ ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ। ਨਮਿਤ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ 18 ਅਕਤੂਬਰ ਗੁਰਦੁਆਰਾ ਅੰਗੀਠਾ ਸਾਹਿਬ (ਲੰਬਿਆਂ ਸਾਹਿਬ) ਫੇਜ-8 ਮੁਹਾਲੀ ਵਿਖੇ ਨੇੜੇ ਪੁਰਾਣਾ ਬੱਸ ਸਟੈਂਡ ਵਿਖੇ ਹੋਵੇਗਾ। ਐਡਵੋਕੇਟ ਇੰਦਰਜੀਤ ਸਿੰਘ ਬਰਾੜ ਦਾ ਜਨਮ 11 ਅਪ੍ਰੈਲ 1954 ਫਰੀਦਕੋਟ ਸ਼ਹਿਰ ਵਿਖੇ ਪਿਤਾ ਜਲੌਰ ਸਿੰਘ ਦੇ ਘਰ ਤੇ ਮਾਤਾ ਪ੍ਰਿਤਪਾਲ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਸਵੀਂ ਦੀ ਪ੍ਰੀਖਿਆ 1970 ਵਿਚ ਮਾਡਲ ਸਕੂਲ ਫਰੀਦਕੋਟ ਤੋਂ ਕਰਨ ਉਪਰੰਤ ਬੀ. ਕਾਮ. ਬਿਕਰਮ ਕਾਲਜ ਪਟਿਆਲਾ ਤੋਂ ਕੀਤੀ। ਉਨ੍ਹਾਂ ਐਲ. ਐਲ. ਬੀ. ਰਾਜਸਥਾਨ ਯੂਨੀਵਰਸਿਟੀ ਤੋਂ ਕਰਨ ਪਿੱਛੋਂ ਜ਼ਿਲ੍ਹਾ ਕਚਹਿਰੀ ਫਰੀਦਕੋਟ ਵਿਖੇ ਵਕਾਲਤ 1986 ਵਿਚ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਦਵਾਨੀ, ਮਾਲ ਕੇਸੇ ਦੇ ਮਾਹਿਰ ਸਨ। 1981 ਵਿਚ ਉਨ੍ਹਾਂ ਦਾ ਵਿਆਹ ਸੁਰਿੰਦਰ ਕੌਰ ਸਪੁੱਤਰੀ ਬਲਬੀਰ ਸਿੰਘ ਵਾਸੀ ਬਹਿਮਣ ਜੱਸਾ ਸਿੰਘ ਜ਼ਿਲ੍ਹਾ ਬਠਿੰਡਾ ਨਾਲ ਹੋਇਆ। ਜਿਸ ਤੋਂ ਉਨ੍ਹਾਂ ਦੇ ਘਰ ਸਪੁੱਤਰ ਕੰਵਲਜੀਤ ਸਿੰਘ ਬਰਾੜ ਨੇ 1982 ਵਿਚ ਜਨਮ ਲਿਆ। ਜੋ ਹੁਣ ਹਾਈ ਕੋਰਟ ਵਿਖੇ ਵਕਾਲਤ ਕਰ ਰਹੇ ਹਨ। ਐਡਵੋਕਟ ਇੰਦਰਜੀਤ ਸਿੰਘ ਬਰਾੜ ਨੇ 1996 ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਵਕਾਲਤ ਸ਼ੁਰੂ ਕਰ ਦਿੱਤੀ ਸੀ। ਇਥੇ ਵੀ ਉਹ ਦਵਾਨੀ, ਦੇਸਾ ਦੇ ਸਿਰ ਕੱਢ ਵਕੀਲਾਂ ਵਿਚ ਸੁਮਾਰ ਸਨ। ਪੇਸ਼ਕਸ਼-ਪ੍ਰੋ. ਅਵਤਾਰ ਸਿੰਘ