23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

-ਗੁਲਾਬਗੜ੍ਹ ਰੋਡ 'ਤੇ ਲੱਗਦੀ ਧਾਰਮਿਕ ਮੰਡੀ ਦਾ ਮੁੱਦਾ ਹੋਇਆ ਗੰਭੀਰ- ਨਗਰ ਕੌਂਸਲ ਦੀ ਕੜੀ ਕਾਰਵਾਈ ਦੇ ਚਲਦਿਆਂ ਮੰਡੀ ਪ੍ਰਬੰਧਕਾਂ ਨਾਲ ਤਕਰਾਰ-ਲੋਕਾਂ ਨੇ ਕੀਤੀ ਮੰਡੀ ਤਬਦੀਲ ਕਰਨ ਦੀ ਮੰਗ <br/>

ਅਜੀਤ ਡੈਸਕ 25-11-2025
ਡੇਰਾਬੱਸੀ, 24 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਗੁਲਾਬਗੜ੍ਹ ਰੋਡ 'ਤੇ ਹਰ ਸੋਮਵਾਰ ਲੱਗਣ ਵਾਲੀ ਧਾਰਮਿਕ ਮੰਡੀ 'ਤੇ ਨਗਰ ਕੌਂਸਲ ਵਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਸੜਕ ਦੇ ਕਿਨਾਰਿਆਂ 'ਤੇ ਕਬਜ਼ੇ ਵਜੋਂ ਲੱਗੇ ਮੰਜਿਆਂ, ਫੜ੍ਹੀਆਂ ਅਤੇ ਰੇਹੜੀਆਂ ਨੂੰ ਹਟਵਾ ਦਿੱਤਾ | ਇਸ ਮੰਡੀ ਕਾਰਨ ਲੱਗਦੇ ਲਗਾਤਾਰ ਜਾਮ ਅਤੇ ਕੂੜਾ ਸਾੜਨ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਲੈ ਕੇ ਲੋਕਾਂ ਦੀਆਂ ਵਧ ਰਹੀਆਂ ਸ਼ਿਕਾਇਤਾਂ ਅਤੇ ਮੁੱਦਾ ਵਾਰ-ਵਾਰ ਉਠਾਏ ਜਾਣ ਤੋਂ ਬਾਅਦ ਨਗਰ ਕੌਂਸਲ ਦੀ ਇਹ ਸਖ਼ਤ ਕਾਰਵਾਈ ਸਾਹਮਣੇ ਆਈ ਹੈ | ਕੌਂਸਲ ਦੇ ਕਬਜ਼ਾ ਰੋਕੂ ਦਸਤੇ ਨੇ ਸਵੇਰੇ ਮੰਡੀ ਲੱਗਣ ਦੇ ਦੌਰਾਨ ਗੁਲਾਬਗੜ੍ਹ ਰੋਡ 'ਤੇ ਲੱਗੇ ਜਾਮ ਦੌਰਾਨ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮੌਕੇ 'ਤੇ ਫੜ੍ਹੀਆਂ ਅਤੇ ਸਾਮਾਨ ਵੇਚਣ ਵਾਲੇ ਮੰਜੇ ਹਟਾਏ ਗਏ, ਜਿਨ੍ਹਾਂ ਤੋਂ ਮੰਡੀ ਪ੍ਰਬੰਧਕ ਵਲੋਂ ਰੋਜ਼ਾਨਾ ਵਸੂਲੀ ਕੀਤੀ ਜਾ ਰਹੀ ਸੀ | ਇਸ ਕਾਰਵਾਈ ਦੌਰਾਨ ਕੌਂਸਲ ਟੀਮ ਅਤੇ ਮੰਡੀ ਪ੍ਰਬੰਧਕਾਂ ਵਿਚ ਕਾਫ਼ੀ ਤਣਾਅ ਵੀ ਦੇਖਣ ਨੂੰ ਮਿਲਿਆ | ਇਸ ਮੌਕੇ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨੇ ਸਾਫ ਕਿਹਾ ਕਿ ਮੰਡੀ ਨੂੰ ਲੋਕਾਂ ਲਈ ਮੁਸੀਬਤ ਬਣਨ ਨਹੀਂ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਪਿਛਲੇ ਸੋਮਵਾਰ ਮੰਡੀ ਮਗਰੋਂ ਪੋਲੀਥੀਨਾਂ ਦੇ ਢੇਰ ਸਾੜਨ ਦੀਆਂ ਤਸਵੀਰਾਂ ਵਾਇਰਲ ਹੋਣ 'ਤੇ ਨਗਰ ਕੌਂਸਲ ਵਲੋਂ ਧਾਰਮਿਕ ਸੰਸਥਾ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ ਅਤੇ ਹੁਣ ਮੰਡੀ ਦੇ ਪ੍ਰਬੰਧਾਂ 'ਤੇ ਹੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ | ਧਾਰਮਿਕ ਸੰਸਥਾ ਦੇ ਕੁਝ ਮੈਂਬਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮੰਡੀ ਚਲਾਉਣ ਵਾਲੀ ਸੰਸਥਾ ਨਾ ਰਜਿਸਟਰਡ ਹੈ ਅਤੇ ਨਾ ਹੀ ਕਈ ਸਾਲਾਂ ਤੋਂ ਇਸ ਸੰਸਥਾ ਦੀ ਕੋਈ ਚੋਣ ਹੋਈ ਹੈ | ਕੁਝ ਗਿਣਤੀ ਦੇ ਲੋਕ ਹੀ ਇਸ 'ਤੇ ਕਬਜ਼ਾ ਕਰਕੇ ਇਸ ਸੰਸਥਾ ਦੀ ਸਾਰੀ ਡੋਰ ਹੱਥੀਂ ਫੜੀ ਬੈਠੇ ਹਨ | ਗੁਲਾਬਗੜ੍ਹ ਰੋਡ ਨਾਲ ਲੱਗਦੀ ਕਾਲੋਨੀਆਂ ਦੇ ਰਹਿਣ ਵਾਲੇ ਬਲਦੀਪ ਕੌਰ, ਰਜਿੰਦਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਕੌਰ, ਨਾਥ ਸਿੰਘ, ਸੁਨੀਤਾ ਰਾਣੀ, ਰੀਟਾ ਕਪੂਰ, ਬਲਬੀਰ ਸਿੰਘ ਸਮੇਤ ਹੋਰਨਾਂ ਕਾਲੋਨੀ ਵਾਸੀਆਂ ਨੇ ਨਗਰ ਕੌਂਸਲ ਦੀ ਕਾਰਵਾਈ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਮੰਗ ਕੀਤੀ ਕਿ ਇਸ ਥਾਂ 'ਤੇ ਮੰਡੀ ਦੇ ਬਜਾਏ ਇਕ ਸੁੰਦਰ ਹਰਾ-ਭਰਿਆ ਪਾਰਕ ਬਣਾਇਆ ਜਾਵੇ ਤਾਂ ਜੋ ਲੋਕ ਸਵੇਰੇ-ਸ਼ਾਮ ਸੈਰ ਕਰ ਸਕਣ |

ਪਿਛਲੀ ਖ਼ਬਰ ਢਾਬਿਆਂ ਤੇ ਹੋਟਲਾਂ ਵਲੋਂ ਸੁੱਟੇ ਜਾਂਦੇ ਕੂੜੇ ਤੇ ਗੰਦੇ ਪਾਣੀ ਕਾਰਨ ਐਮ. ਐਸ. ਇਨਕਲੇਵ ਦੇ ਵਸਨੀਕ ਪ੍ਰੇਸ਼ਾਨ <br/> ਅਗਲੀ ਖ਼ਬਰ ਭਾਰਤੀ ਪੇਸਰ ਅਰਸ਼ਦੀਪ ਸਿੰਘ ਨੇ 'ਓਪਸ ਵਨ' ਦਾ ਦÏਰਾ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।