19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

'ਆਪ' ਸੰਮਤੀ ਚੋਣਾਂ ਵਾਂਗ ਸ਼ਹਿਰੀ ਚੋਣ ਵੀ ਲੁੱਟਣਾ ਚਾਹੁੰਦੀ ਹੈ-ਸਾਬਕਾ ਮੰਤਰੀ ਕੰਗ <br/>

ਅਜੀਤ ਡੈਸਕ 28-12-2025
ਖਰੜ, 27 ਦਸੰਬਰ (ਜੰਡਪੁਰੀ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਸਥਾਨਕ ਵਾ. ਨੰ. 16 ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਕਿਹਾ ਕਿ ਹਾਲ ਦੀ ਘੜੀ 'ਚ ਬੇਮਿਸਾਲ ਧਾਂਦਲੀਆਂ ਤੇ ਕਾਨੂੰਨ ਨੂੰ ਛਿੱਕੇ 'ਤੇ ਟੰਗ ਕੇ 'ਆਪ' ਅਤੇ ਇਸ ਦੇ ਕਾਰਕੁੰਨਾਂ ਦੀ ਮਿਲੀਭੁਗਤ ਨਾਲ ਵਾਰਡਬੰਦੀ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸੇ ਦੌਰਾਨ ਕੰਗ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੂਬੇ ਭਰ 'ਚ ਆਪਣੇ ਸਾਥੀਆਂ, ਵਿਧਾਇਕਾਂ ਤੇ ਸਾਬਕਾ ਮੰਤਰੀਆਂ ਨਾਲ ਗੱਲਬਾਤ ਹੋਈ ਹੈ ਅਤੇ ਉਹ ਵੀ ਇਸ ਨਾਜਾਇਜ਼ ਵਾਰਡਬੰਦੀ ਨੂੰ ਲੈ ਕੇ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਹਲਕਾ ਖਰੜ 'ਚ ਪੈਂਦੀਆਂ ਮਿਊਾਸੀਪਲ ਕਮੇਟੀਆਂ ਖਰੜ, ਕੁਰਾਲੀ ਤੇ ਨਵਾਂਗਰਾਓਾ ਨਾਲ ਸੰਬੰਧਤ ਕਈ ਵਿਅਕਤੀ ਵੀ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ | ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਉਹ ਸਥਾਨਕ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਤੇ ਲੋੜ ਪੈਣ 'ਤੇ ਲੋਕ ਹਿੱਤ 'ਚ ਕਾਂਗਰਸ ਪਾਰਟੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਪਿੱਛੇ ਨਹੀਂ ਹਟੇਗੀ | ਇਸ ਮੌਕੇ ਬੀਬੀ ਸ਼ਸ਼ੀ ਅਗਨੀਹੋਤਰੀ, ਰਮਨ ਦੱਤਾ, ਜਸਪਾਲ ਸਿੰਘ, ਪ੍ਰਦੀਪ ਕੁਮਾਰ, ਸਤਨਾਮ ਸਿੰਘ, ਗੁਰਦੇਵ ਸਿੰਘ ਤੇ ਬਲਦੇਵ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਗੁੱਗਾ ਮਾੜੀ ਦਰਬਾਰ 'ਚ ਟੇਕਿਆ ਮੱਥਾ <br/> ਅਗਲੀ ਖ਼ਬਰ 24 ਸਾਲਾ ਨੌਜਵਾਨ ਲੜਕੀ ਲਾਪਤਾ ਹੋਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।