03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ <br/>

ਅਜੀਤ ਡੈਸਕ 23-11-2025
ਰਾਮਪੁਰਾ ਫੂਲ, 22 ਨਵੰਬਰ (ਹੇਮੰਤ ਕੁਮਾਰ ਸ਼ਰਮਾ)- ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਅਮਰ ਅਤੇ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਰਾਮਪੁਰਾ ਫੂਲ ਵਿਚ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਜਿ: ਵਲੋਂ ਇੱਕ ਵਿਸ਼ੇਸ਼ ਸੇਵਾ ਸਮਾਰੋਹ ਆਯੋਜਿਤ ਕੀਤਾ ਗਿਆ¢ ਇਸ ਸੇਵਾ ਵਿਚ ਤਿ੍ਪਤਾ ਟੀ ਕੰਪਨੀ ਰਾਮਪੁਰਾ ਫੂਲ ਦੇ ਮਾਲਕ ਟੀਸੂ ਸਿੰਗਲਾ ਅਤੇ ਕਮਲਦੀਪ ਸਿੰਗਲਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ¢ ਇਸ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ (ਗੁਰਦੁਆਰਾ) ਰਾਮਪੁਰਾ ਫੂਲ ਵਿੱਚ ਮੁੱਖ ਅਧਿਆਪਕਾ ਅਤੇ ਸਮੂਹ ਸਟਾਫ਼ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਸਮੱਗਰੀ ਵੰਡ ਕੀਤੀ ਗਈ¢ ਇਸ ਦੌਰਾਨ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਦੇ ਕਨਵੀਨਰ ਧਰਮਪਾਲ ਢੱਡਾ, ਉਪ ਪ੍ਰਧਾਨ ਨਿਰਪਾਲ ਸਿੰਘ, ਮਾਸਟਰ ਨਿਰਭੈ ਸਿੰਘ, ਨਾਜ਼ਰ ਸਿੰਘ ਨਾਫ਼ਰੀਆ, ਐਡਵੋਕੇਟ ਕ੍ਰਿਸਨ ਚੰਦ ਜੈਨ, ਬਲਦੇਵ ਜਿੰਦਲ ਅਤੇ ਅਮਰਨਾਥ ਨੇ ਆਪਣੀ ਹਾਜ਼ਰੀ ਲਗਵਾ ਕੇ ਸਮਾਜਿਕ ਫ਼ਰਜ਼ ਨਿਭਾਉਣ ਦੀ ਪੇ੍ਰਰਨਾ ਦਿੱਤੀ¢ ਟੀਸੂ ਸਿੰਗਲਾ ਅਤੇ ਕਮਲਦੀਪ ਸਿੰਗਲਾ ਨੇ ਸੁਸਾਇਟੀ ਨੂੰ 5100 ਰੁਪਏ ਦੀ ਸਹਾਇਤਾ ਰਕਮ ਭੇਟ ਕੀਤੀ¢ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਉਹ ਹਰ ਸਾਲ ਇਸ ਤਰ੍ਹਾਂ ਦੇ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਂਦੇ ਰਹਿਣਗੇ¢ ਇਸ ਮÏਕੇ ਸੁਸਾਇਟੀ ਵਲੋਂ ਟੀਸੂ ਸਿੰਗਲਾ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ¢ ਸਮਾਰੋਹ ਦੇ ਅੰਤ ਵਿਚ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਨੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਲੋਕ ਭਲਾਈ ਦੇ ਕੰਮਾਂ ਵਿਚ ਅੱਗੇ ਆਉਣ ਅਤੇ ਸਮਾਜਿਕ ਸੇਵਾ ਨੂੰ ਆਪਣੀ ਜ਼ਿੰਮੇਵਾਰੀ ਸਮਝਣ¢

ਪਿਛਲੀ ਖ਼ਬਰ ਰੌਇਲ ਕਾਲਜ ਵਿਖੇ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ <br/> ਅਗਲੀ ਖ਼ਬਰ ਕਲੇਅ ਇੰਡੀਆ ਸਕੂਲ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।