04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਾਈ ਭਾਗੋ ਕਾਲਜ ਰੱਲਾ ਦੇ ਵਿਦਿਆਰਥੀਆਂ ਨੇ ਅੰਤਰਰਾਜੀ ਵਿੱਦਿਅਕ ਟੂਰ ਲਗਾਇਆ <br/>

ਅਜੀਤ ਡੈਸਕ 23-11-2025
ਜੋਗਾ, 22 ਨਵੰਬਰ (ਘੜੈਲੀ)-ਮਾਈ ਭਾਗੋ ਡਿਗਰੀ ਕਾਲਜ ਰੱਲਾ ਦੇ ਵਿਦਿਆਰਥੀਆਂ ਵਲੋਂ ਅੰਤਰਰਾਜੀ ਵਿੱਦਿਅਕ ਟੂਰ ਲਗਾਇਆ ਗਿਆ | ਵਿਦਿਆਰਥੀਆਂ ਨੂੰ ਸ਼ਿਮਲਾ, ਕੁਫਰੀ, ਪਿੰਜੌਰ ਅਤੇ ਨਾਡਾ ਸਾਹਿਬ ਵਰਗੀਆਂ ਪ੍ਰਸਿੱਧ ਤੇ ਇਤਿਹਾਸਕ ਥਾਵਾਂ ਦਾ ਦੌਰਾ ਕਰਵਾਇਆ ਗਿਆ | ਕੁਫਰੀ ਵਿਖੇ ਚੈਲ ਪੈਲਿਸ, ਹਿਮਾਲਯਨ ਨੇਚਰ ਪਾਰਕ, ਸਨੋ-ਵਿਊ ਪਾਇੰਟ ਅਤੇ ਵੱਖ-ਵੱਖ ਐਡਵੈਂਚਰ ਗਤੀਵਿਧੀਆਂ ਦਾ ਆਨੰਦ ਮਾਣਿਆ, ਜਿੱਥੇ ਉਨ੍ਹਾਂ ਨੂੰ ਹਿਮਾਚਲ ਦੀ ਜੰਗਲੀ ਜੀਵ ਵਿਭਿੰਨਤਾ ਜਿਵੇਂ ਕਸ਼ਮੀਰੀ ਹਿਰਨ, ਹਿਮਾਲਿਆਈ ਭਾਲੂ, ਬਰਫ਼ੀਲੇ ਤਿੰਦੂਏ, ਪਹਾੜੀ ਪੰਛੀਆਂ ਅਤੇ ਦੁਲਰਭ ਪ੍ਰਜਾਤੀਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਮਿਲੀ | ਸ਼ਿਮਲਾ ਦੀ ਮਾਲ ਰੋਡ, ਕ੍ਰਾਈਸਟ ਚਰਚ, ਰਿਜ ਮੈਦਾਨ ਅਤੇ ਬਿ੍ਟਿਸ਼ ਰਾਜ ਦੀਆਂ ਪ੍ਰਾਚੀਨ ਇਮਾਰਤਾਂ ਦਾ ਦੌਰਾ ਕੀਤਾ | ਵਾਪਸੀ ਦੌਰਾਨ ਪਿੰਜੌਰ ਗਾਰਡਨ 'ਚ ਫੇਰੀ ਪਾਉਣ ਦੇ ਨਾਲ ਹੀ ਨਾਡਾ ਸਾਹਿਬ ਗੁਰਦੁਆਰਾ ਵਿਖੇ ਨਤਮਸਤਕ ਹੋਏ | ਟੂਰ ਦੀ ਅਗਵਾਈ ਕੋਆਰਡੀਨੇਟਰ ਹਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਬੇਅੰਤ ਕੌਰ, ਪਰਮਜੀਤ ਕੌਰ ਤੇ ਮਨਪ੍ਰੀਤ ਸਿੰਘ ਨੇ ਨਿਭਾਈ |

ਪਿਛਲੀ ਖ਼ਬਰ ਸਰਕਲ ਸ਼ੇਰਪੁਰ ਵਲੋਂ ਹੜ੍ਹ ਪੀੜਤਾਂ ਲਈ ਕਣਕ ਭੇਜੀ ਅਗਲੀ ਖ਼ਬਰ ਮਾਨਸਾ ਸ਼ਹਿਰ 'ਚ ਸਟਰੀਟ ਲਾਈਟਾਂ ਬੰਦ, ਦਿਨ ਛਿਪਦੇ ਛਾ ਜਾਂਦਾ ਹਨੇਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।