ਰੂਪਨਗਰ, 16 ਜੂਨ (ਸਟਾਫ਼ ਰਿਪੋਰਟਰ)-ਸ਼ਿਵ ਸੈਨਾ ਪੰਜਾਬ ਦੀ ਇਕ ਮਹੱਤਵਪੂਰਨ ਮੀਟਿੰਗ ਮਾਤਾ ਨੈਣਾ ਦੇਵੀ ਮੰਦਰ ਮਲਿਕਪੁਰ ਵਿਚ ਜ਼ਿਲ੍ਹਾ ਚੇਅਰਮੈਨ ਸਚਿਨ ਘਨੌਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਦੇ ਸਾਰੇ ਹਿੰਦੂ ਸੰਗਠਨਾਂ ਨੇ ਹਿੱਸਾ ਲਿਆ | ਇਸ ਮੌਕੇ ਚਿੰਤਾ ਜ਼ਾਹਿਰ ਕੀਤੀ ਗਈ ਕਿ ਪੰਜਾਬ 'ਚ ਨਿਹੰਗਾਂ ਦੀਆਂ ਕਾਰਵਾਈਆਂ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ | ਸੰਜੀਵ ਘਨੌਲੀ ਨੇ ਕਿਹਾ ਕਿ ਕੱਲ੍ਹ ਮੁਕਤਸਰ ਸਾਹਿਬ 'ਚ ਉਨ੍ਹਾਂ ਨੇ ਸ਼ਿਵ ਸੈਨਾ ਆਗੂ ਵਿਰੁੱਧ ਦਰਜ ਕੀਤੇ ਗਏ ਕੇਸ ਦਾ ਵੀ ਵਿਰੋਧ ਕੀਤਾ | ਇਹ ਮਾਮਲਾ ਇਕ ਸਿੱਖ 'ਤੇ ਹਮਲੇ ਦਾ ਸੀ, ਜਿਸ 'ਚ ਪ੍ਰਸ਼ਾਸਨ ਨੇ ਸ਼ਿਵ ਸੈਨਾ ਆਗੂ ਵਿਰੁੱਧ ਧਾਰਾ 295ਏ ਤਹਿਤ ਹਮਲੇ ਦੇ ਨਾਲ-ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਸੀ | ਘਨੌਲੀ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ ਹਿੰਦੂ ਗ਼ੁਲਾਮ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੁਕਤਸਰ ਦੇ ਐਸ. ਐਸ. ਪੀ. ਨੇ ਇਕ ਪਾਸੜ ਕਾਰਵਾਈ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ 'ਚ ਕੋਈ ਕਾਨੂੰਨ ਤੇ ਨਿਆਂ ਨਹੀਂ ਹੈ | ਰਾਜੀਵ ਟੰਡਨ ਨੇ ਕਿਹਾ ਕਿ 23 ਤਰੀਕ ਨੂੰ ਐਸ. ਐਸ. ਪੀ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਟੰਡਨ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਧਰਮ ਦੇ ਹਿਤ ਲਈ ਲੜਨ ਵਾਲੇ ਹਰ ਸ਼ਿਵ ਸੈਨਿਕ ਦੇ ਨਾਲ ਖੜ੍ਹੀ ਹੈ | ਮੀਟਿੰਗ ਉਪਰੰਤ ਐਸ. ਪੀ. ਰੂਪਨਗਰ ਨੂੰ ਸੰਗਠਨਾਂ ਨੇ ਮੰਗ-ਪੱਤਰ ਸੌਂਪਿਆ | ਇਸ ਮੌਕੇ ਸ਼ਿਵ ਸੈਨਾ ਪੰਜਾਬ 'ਚ ਸ਼ਾਮਿਲ ਹੋਏ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਅੱਜ ਹਰਦੀਪ ਟੋਨੀ ਨੂੰ ਸ਼ਿਵ ਸੈਨਾ ਰੋਪੜ ਦਾ ਬਲਾਕ ਪ੍ਰਧਾਨ ਤੇ ਗੌਰਵ ਅਰੋੜਾ ਨੂੰ ਸ਼ਿਵ ਸੈਨਾ ਪੰਜਾਬ ਜ਼ਿਲ੍ਹਾ ਰੋਪੜ ਦਾ ਸਕੱਤਰ ਨਿਯੁਕਤ ਕੀਤਾ | ਇਸ ਮੌਕੇ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ, ਰਾਜੀਵ ਟੰਡਨ, ਸੰਦੀਪ ਥਾਪਰ, ਭਾਨੂ ਪ੍ਰਤਾਪ, ਪਵਨਦੀਪ, ਸੁਮਿਤ ਜਸੂਜਾ, ਅਮਿੱਤ ਕੋਂਡਲ, ਨਿਤੀਸ਼ ਨਾਰੰਗ, ਬਲਦੇਵ ਭਾਰਦਵਾਜ, ਜੈ ਗੋਪਾਲ ਲਾਲੀ, ਟੀਟੂ ਮੁੱਕੇਬਾਜ਼, ਸੋਨੂੰ ਸਮਾਣਾ ਸ਼ਿਵ ਸੈਨਾ ਟਕਸਾਲੀ ਮੁਖੀ, ਰਾਜੀਵ ਬੱਬਰ, ਰੋਹਿਤ ਪੰਨਦਿਤ ਮਹਾਜਨ, ਡਾ. ਸੰਜੀਵ ਰਾਜਪੁਰਾ, ਮੁਦਿਤ ਭਾਰਦਵਾਜ, ਪਰਵਿੰਦਰ ਫ਼ਤਿਹਗੜ੍ਹ, ਅਮਿੱਤ ਮਿਸ਼ਰਾ ਜਲੰਧਰ, ਦੇਵ ਅਮਿੱਤ ਸ਼ਰਮਾ ਮੋਹਾਲੀ ਹਿੰਦੂ ਤਖ਼ਤ, ਰਾਜੇਸ਼ ਮਲਿਕ, ਅਰਵਿੰਦ ਗੌਤਮ, ਭੁਪਿੰਦਰ ਸ਼ਰਮਾ, ਮਨਜੀਤ ਜੀਤੀ ਮੋਰਿੰਡਾ, ਰਾਮ ਕੁਮਾਰ ਮੋਗਾ, ਐਡਵੋਕੇਟ ਰਾਜਪੂਤ ਪਟਿਆਲਾ, ਜ਼ਿਲ੍ਹਾ ਚੇਅਰਮੈਨ ਰੋਪੜ ਸਚਿਨ ਘਨੌਲੀ, ਗਿਆਨ ਸਿੰਘ ਮਕਸੂੜਾ, ਹਰਮਨ ਚੰਦ, ਹਰਮਨ ਚੰਦ, ਹਰਮਨ ਚੰਦ, ਡਾ. ਮੁੱਲਾ, ਗਿਆਨ ਚੰਦ ਵਰਮਾ, ਖੰਨਾ ਤੋਂ ਅਵਤਾਰ ਮੋਰੀਆ ਅਤੇ ਸ਼ਿਵ ਸੈਨਿਕ ਹਾਜ਼ਰ ਸਨ |