14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਇਲਾਕੇ ਅੰਦਰ ਕਰੋੜਾਂ ਰੁਪਏ ਖਰਚ ਕੇ ਲਗਾਏ ਡੈਮਾਂ ਨੂੰ ਸਰਕਾਰਾਂ ਅਤੇ ਵਿਭਾਗ ਨੇ ਰੱਬ ਭਰੋਸੇ ਛੱਡਿਆ <br/>

ਅਜੀਤ ਡੈਸਕ 17-06-2025
ਪੁਰਖਾਲੀ, 16 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਸਰਕਾਰ ਵਲੋਂ ਜ਼ਮੀਨਾਂ ਨੂੰ ਸੋਕੇ ਤੋਂ ਬਚਾਉਣ, ਜੰਗਲੀ ਜਾਨਵਰਾਂ ਨੂੰ ਪਾਣੀ ਪੀਣ ਅਤੇ ਪਾਣੀ ਦੀ ਸੰਭਾਲ ਲਈ ਇਲਾਕੇ ਦੇ ਜੰਗਲਾਂ ਅੰਦਰ ਬਣਾਏ ਡੈਮ ਹੁਣ ਸਰਕਾਰਾਂ ਤੇ ਵਿਭਾਗ ਦੀ ਅਣਦੇਖੀ ਕਾਰਨ ਅਤਿ ਤਰਸਯੋਗ ਹਾਲਤ 'ਚ ਪਏ ਹਨ ਪਰ ਸਰਕਾਰਾਂ ਤੇ ਸੰਬੰਧਿਤ ਵਿਭਾਗ ਨੇ ਇਨ੍ਹਾਂ ਡੈਮਾਂ 'ਤੇ ਕੋਈ ਤਰਸ ਨਾ ਖਾਧਾ | ਇਲਾਕੇ ਦੇ ਪਿੰਡਾਂ ਬਰਦਾਰ, ਮਾਜਰੀ, ਹਿਰਦਾਪੁਰ, ਖੇੜੀ ਤੇ ਹਰੀਪੁਰ ਆਦਿ ਪਿੰਡਾਂ ਦੇ ਜੰਗਲਾਂ 'ਚ ਜ਼ਮੀਨਾਂ ਨੂੰ ਸੋਕੇ ਤੋਂ ਬਚਾਅ ਕੇ ਹਰਿਆ ਭਰਿਆ ਰੱਖਣ ਅਤੇ ਬਰਸਾਤੀ ਪਾਣੀ ਦੀ ਸੰਭਾਲ ਲਈ ਸਰਕਾਰਾਂ ਵਲੋਂ ਕਰੋੜਾਂ ਰੁਪਏ ਖਰਚ ਕੇ ਡੈਮ ਬਣਾਏ ਗਏ ਸਨ | ਜਾਣਕਾਰੀ ਅਨੁਸਾਰ ਇਨ੍ਹਾਂ ਡੈਮਾਂ ਦੀ ਸਮੇਂ-ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਇਹ ਡੈਮ ਸਿਲਟ ਨਾਲ ਭਰ ਚੁੱਕੇ ਹਨ ਤੇ ਮੁਰੰਮਤ ਨਾ ਹੋਣ ਕਾਰਨ ਟੁੱਟ ਚੁੱਕੇ ਹਨ | ਲੋਕਾਂ ਅਨੁਸਾਰ ਇਲਾਕੇ ਅੰਦਰ ਆਏ ਜ਼ਮੀਨ ਮਾਫੀਏ ਵਲੋਂ ਇਨ੍ਹਾਂ ਡੈਮਾਂ ਨੂੰ ਨੁਕਸਾਨ ਪੁੱਜਾ ਕੇ ਇਥੇ ਫਾਰਮ ਹਾਊਸ ਬਣਾਉਣ ਲਈ ਜ਼ਮੀਨਾਂ ਤੇ ਪਹਾੜ ਪੱਧਰੇ ਕੀਤੇ ਜਾ ਰਹੇ ਹਨ | ਲੋਕਾਂ ਨੇ ਦੱਸਿਆ ਕਿ ਬਰਦਾਰ ਦੇ ਪਿੰਡ ਟਾਂਡਾ ਵਿਖੇ ਪਿਛਲੇ ਸਮੇਂ ਕਾਂਗਰਸ ਸਰਕਾਰ ਸਮੇਂ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਮਰਹੂਮ ਦਿਲਬਾਗ ਸਿੰਘ ਵਲੋਂ ਇਕ ਸ਼ਾਨਦਾਰ ਡੈਮ ਬਣਾਇਆ ਸੀ ਜੋ ਕਿ ਕਿਸਾਨਾਂ ਲਈ ਵਰਦਾਨ ਸਾਬਿਤ ਹੋਇਆ ਸੀ ਪਰ ਡੈਮ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਡੈਮ ਥਾਂ ਥਾਂ ਤੋਂ ਟੁੱਟ ਗਿਆ ਤੇ ਅੰਦਰੋਂ ਵੀ ਸਿਲਟ ਨਾਲ ਭਰ ਗਿਆ | ਉਨ੍ਹਾਂ ਦੱਸਿਆ ਕਿ ਵਿਭਾਗ ਲੱਖਾਂ ਰੁਪਏ ਖਰਚ ਕੇ ਬਣਾਏ ਇਸ ਡੈਮ 'ਤੇ ਆਪਣਾ ਹੱਕ ਜਿਤਾਉਣਾ ਬੰਦ ਕਰ ਦਿੱਤਾ ਤੇ ਜ਼ਮੀਨ ਮਾਫੀਏ ਨਾਲ ਜੁੜੇ ਕੁਝ ਲੋਕਾਂ ਵਲੋਂ ਇਸ ਡੈਮ ਨੂੰ ਨੁਕਸਾਨ ਪੁੱਜਾ ਕੇ ਇਸ ਡੈਮ ਦਾ ਰੂਪ ਵਿਗਾੜ ਦਿੱਤਾ ਤੇ ਡੈਮ ਦੀ ਜ਼ਮੀਨ ਵੀ ਖਰੀਦ ਲਈ, ਪਰ ਵਿਭਾਗ ਇਸ ਸੰਬੰਧ 'ਚ ਕਿਸੇ ਤਰ੍ਹਾਂ ਦੀ ਕਾਰਵਾਈ ਜਾਂ ਭਰਪਾਈ ਨਹੀਂ ਕੀਤੀ ਕਿਉਂਕਿ ਇਸ ਡੈਮ 'ਤੇ ਸਰਕਾਰ ਦੇ ਲੱਖਾਂ ਰੁਪਏ ਖਰਚ ਹੋਏ ਸਨ | ਇਲਾਕਾ ਵਾਸੀਆਂ ਨੇ ਇਸ ਸੰਬੰਧੀ ਪੰਜਾਬ ਸਰਕਾਰ, ਸੰਬੰਧਿਤ ਵਿਭਾਗ ਦੇ ਮੰਤਰੀ, ਹਲਕਾ ਵਿਧਾਇਕ ਤੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਇਲਾਕੇ ਅੰਦਰ ਕਰੋੜਾਂ ਰੁਪਏ ਖਰਚ ਕਰਕੇ ਬਣਾਏ ਡੈਮਾਂ ਦੀ ਸਾਰ ਲਈ ਜਾਵੇ | ਉਨ੍ਹਾਂ ਕਿਹਾ ਕਿ ਇਨ੍ਹਾਂ ਡੈਮਾਂ 'ਚੋਂ ਡੀ ਸਿਲਟਿੰਗ ਕਰਵਾ ਕੇ ਇਨ੍ਹਾਂ ਡੈਮਾਂ ਦੀ ਸਫ਼ਾਈ ਕਾਰਵਾਈ ਜਾਵੇ ਤੇ ਇਨ੍ਹਾਂ ਡੈਮਾਂ ਨੂੰ ਟੂਰਿਜ਼ਮ ਹੱਬ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇ ਤੇ ਡੈਮਾਂ ਨੂੰ ਨੁਕਸਾਨ ਪਹੁੰਚਾਉਣ ਤੇ ਫਾਰਮ ਹਾਊਸਾਂ ਲਈ ਜ਼ਮੀਨ ਤਿਆਰ ਕਰ ਰਹੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਵਿਧਾਇਕ ਘੁੰਮਣ ਨੂੰ ਸਦਮਾ, ਤਾਈ ਦਾ ਦਿਹਾਂਤ ਅਗਲੀ ਖ਼ਬਰ ਮਾਤਾ ਨੈਣਾ ਦੇਵੀ ਮੰਦਰ ਮਲਿਕਪੁਰ 'ਚ ਸ਼ਿਵ ਸੈਨਾ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।