16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

'ਰੋਪੜ ਟੂ ਰੂਪਨਗਰ' ਨਾਂਅ ਵਾਲਾ ਗਠਿਤ ਹੋਇਆ ਚਿੰਤਕ ਵਰਗ ਦਾ ਨਵਾਂ ਸੰਗਠਨ

ਅਜੀਤ ਡੈਸਕ 21-06-2025
ਰੂਪਨਗਰ, 20 ਜੂਨ (ਯਸ਼ਵੰਤ ਬੱਸੀ)-ਰੂਪਨਗਰ ਸ਼ਹਿਰ ਦੇ ਚਿੰਤਕ ਵਰਗ ਨੂੰ ਇਕੱਠੇ ਕਰਕੇ 'ਰੋਪੜ ਟੂ ਰੂਪਨਗਰ' ਵਲ ਲੈ ਕੇ ਜਾਣ ਦਾ ਇਕ ਸ਼ਾਨਦਾਰ ਯਤਨ ਕੀਤਾ ਗਿਆ ਹੈ | ਇਸ ਸੋਚ ਨੂੰ ਰੂਪਨਗਰ ਸ਼ਹਿਰ ਦੀ ਇਨਰਵੀਲ੍ਹ ਕਲੱਬ ਨੇ ਸ਼ਹਿਰ ਦੇ ਸਮਾਜ ਸੇਵੀ ਡਾ. ਆਰ. ਐਸ. ਪਰਮਾਰ ਦੀ ਪੇ੍ਰਰਨਾ ਨਾਲ ਉਜਾਗਰ ਕੀਤਾ ਹੈ | ਇਸ ਚਿੰਤਕ ਗਰੱੁਪ 'ਚ ਰੂਪਨਗਰ ਸ਼ਹਿਰ 'ਚ ਸਰਗਰਮ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਿਲ ਕੀਤੇ ਗਏ ਹਨ, ਜੋ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਆਪਣਾ ਯੋਗਦਾਨ ਪਾਉਣਗੇ | ਰੋਪੜ ਤੋਂ ਰੂਪਨਗਰ ਦੇ ਇਸ ਗਰੁੱਪ ਦੀ ਪਲੇਠੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਵਿਖੇ ਅਰਦਾਸ ਕਰਨ ਉਪਰੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਹੋਈ | ਮੀਟਿੰਗ ਦੇ ਆਰੰਭ 'ਚ ਇਨਰਵੀਲ੍ਹ ਕਲੱਬ ਦੀ ਪ੍ਰਧਾਨ ਬਲਵਿੰਦਰ ਕੌਰ ਨੇ ਨਵ-ਗਠਿਤ ਸਮੂਹ ਦੇ ਉਦੇਸ਼ਾਂ 'ਤੇ ਚਾਨਣਾ ਪਾਇਆ | ਇਸ ਮੌਕੇ ਬਾਬਾ ਅਵਤਾਰ ਸਿੰਘ ਤੇ ਡਾ. ਆਰ. ਐਸ. ਪਰਮਾਰ ਨੇ ਕਿਹਾ ਕਿ ਜੇਕਰ ਅਸੀਂ ਸ਼ਹਿਰ ਨਿਵਾਸੀ ਆਪਣੀ ਸੋਚ ਨੂੰ ਚੰਗੇ ਉਦੇਸ਼ ਨਾਲ ਮਿਲ ਕੇ ਅੱਗੇ ਵਧਾਵਾਂਗੇ ਤਾਂ ਇਹ ਕੋਈ ਵੱਡਾ ਕੰਮ ਨਹੀਂ ਕਿਉਂਕਿ ਇਸ ਨਾਲ ਉਪਰੋਕਤ ਅਲਾਮਤਾਂ ਤੋਂ ਮੁਕਤ ਹੋ ਕੇ ਸ਼ਹਿਰ ਦਾ ਵਾਤਾਵਰਨ ਵਧਿਆ ਹੋਵੇਗਾ ਅਤੇ ਗੰਦੇ ਵਾਤਾਵਰਨ ਨਾਲ ਪੈਦਾ ਹੋਣ ਵਾਲੀਆ ਬਿਮਾਰੀਆਂ ਤੋਂ ਨਿਜਾਤ ਮਿਲੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰਜ ਦੀ ਸਫਲਤਾ ਲਈ ਪ੍ਰਸ਼ਾਸਨ ਦਾ ਸਹਿਯੋਗ ਵੀ ਜ਼ਰੂਰੀ ਹੈ ਅਤੇ ਇਹ ਮੰਚ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਤੋਂ ਹਰ ਸੰਭਵ ਸਹਿਯੋਗ ਲੈਣ ਲਈ ਉਨ੍ਹਾਂ ਨਾਲ ਵੀ ਸੰਪਰਕ ਕਰੇਗਾ | ਮੀਟਿੰਗ 'ਚ ਬਾਬਾ ਅਵਤਾਰ ਸਿੰਘ ਅਤੇ ਡਾ. ਆਰ. ਐਸ. ਪਰਮਾਰ ਤੋਂ ਇਲਾਵਾ ਸ੍ਰੀਮਤੀ ਬਿ੍ਜ ਪਰਮਾਰ, ਰੋਟੇਰੀਅਨ ਚੇਤਨ ਅਗਰਵਾਲ, ਅੇਡਵੋਕੇਟ ਡੀ. ਐਸ. ਦਿਉਲ, ਲਾਇਨਜ਼ ਕਲੱਬ ਤੋਂ ਸੁਰਜੀਤ ਕੁਮਾਰ, ਸੁਰਜਣ ਸਿੰਘ, ਰਾਜਿੰਦਰ ਸੈਣੀ, ਬੀ. ਐਸ. ਚੀਮਾ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਭਾਟੀਆ, ਬੀ. ਐਸ. ਸੈਣੀ, ਦਸਮੇਸ਼ ਯੂਥ ਕਲੱਬ ਤੋਂ ਗੁਰਪ੍ਰੀਤ ਸਿੰਘ, ਅਸਿਮਾ ਅਗਰਵਾਲ, ਗੁਰਮੀਤ ਕੌਰ, ਮੋਨਿਕਾ ਉਭਰਾਏ, ਪਰਮਿੰਦਰ ਕੌਰ ਪੰਦੋਹਲ, ਭਾਰਤ ਸਕਾਉਟ ਤੋਂ ਸੁਰਿੰਦਰ ਸਿੰਘ, ਹਜ਼ੂਰਾ ਸਿੰਘ, ਕਰਮ ਸਿੰਘ, ਸੁਧੀਰ ਸ਼ਰਮਾ, ਕਮਲਜੀਤ ਸਿੰਘ ਬਾਬਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਔਰਤਾਂ ਨੇ ਕੱਪੜੇ ਦੀ ਦੁਕਾਨ ਤੋਂ ਹੁਸ਼ਿਆਰੀ ਨਾਲ ਥਾਨ ਚੁਰਾਏ ਅਗਲੀ ਖ਼ਬਰ ਸੁਖਮਨ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।