16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਔਰਤਾਂ ਨੇ ਕੱਪੜੇ ਦੀ ਦੁਕਾਨ ਤੋਂ ਹੁਸ਼ਿਆਰੀ ਨਾਲ ਥਾਨ ਚੁਰਾਏ

ਅਜੀਤ ਡੈਸਕ 21-06-2025
ਰੂਪਨਗਰ, 20 ਜੂਨ (ਯਸ਼ਵੰਤ ਬੱਸੀ)-ਅੱਜ ਸ਼ਹਿਰ ਦੀ ਸਬਜ਼ੀ ਮੰਡੀ 'ਚ ਸਥਿਤ ਕੱਪੜੇ ਦੀ ਦੁਕਾਨ ਤੋਂ ਅੱਜ ਅੱਧੀ ਦਰਜਨ ਦੇ ਕਰੀਬ ਅÏਰਤਾਂ ਵਲੋਂ ਕੱਪੜੇ ਦੇ ਥਾਨ ਚੋਰੀ ਕਰ ਲਏ ਜਾਣ ਦੀ ਘਟਨਾ ਦੀ ਸੂਚਨਾ ਪ੍ਰਾਪਤ ਹੋਈ ਹੈ | ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਤੇ ਘਟਨਾ ਸੰਬੰਧੀ ਦੁਕਾਨਦਾਰ ਵਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ | ਸ਼ਿਵਮ ਕਲੈਕਸ਼ਨ ਨਾਂਅ ਦੀ ਦੁਕਾਨ ਦੇ ਮਾਲਕ ਅਮਿੱਤ ਗੋਇਲ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਛੇ ਸੱਤ ਅÏਰਤਾਂ ਉਨ੍ਹਾਂ ਦੀ ਦੁਕਾਨ 'ਤੇ ਆਈਆਂ ਅਤੇ ਕੱਪੜੇ ਦੇ ਸੂਟ ਦਿਖਾਉਣ ਲਈ ਕਹਿਣ ਲੱਗੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਸੂਟ ਦਿਖਾਈ ਗਏ, ਜਦੋਂ ਅਸੀਂ ਦੂਸਰੇ ਗਾਹਕਾਂ ਨਾਲ ਗੱਲਬਾਤ ਕਰਨ ਲੱਗੇ ਤਾਂ ਬੜੀ ਹੁਸ਼ਿਆਰੀ ਨਾਲ ਉਕਤ ਅÏਰਤਾਂ ਨੇ ਵੀਹ-ਵੀਹ ਮੀਟਰ ਵਾਲੇ ਦੋ ਵੱਡੇ ਥਾਨ ਚੋਰੀ ਕਰ ਲਏ ਤੇ ਅੱਖ ਬਚਾ ਕੇ ਦੁਕਾਨ 'ਚੋਂ ਫ਼ਰਾਰ ਹੋ ਗਈਆਂ | ਉਪਰੰਤ ਜਦੋਂ ਉਨ੍ਹਾਂ ਨੂੰ ਕੱਪੜੇ ਦੇ ਥਾਨ ਚੋਰੀ ਹੋਣ ਬਾਰੇ ਸ਼ੱਕ ਪਿਆ ਤਾਂ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕੀਤਾ ਗਿਆ, ਜਿਸ 'ਚ ਉਕਤ ਅÏਰਤਾਂ ਕੱਪੜੇ ਦੇ ਥਾਨ ਚੋਰੀ ਕਰਕੇ ਲੈ ਜਾਂਦੀਆਂ ਦਿਖਾਈ ਦਿੱਤੀਆਂ | ਦੁਕਾਨਦਾਰ ਨੇ ਦੱਸਿਆ ਕਿ ਉਕਤ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਅਤੇ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ |
ਪਿਛਲੀ ਖ਼ਬਰ ਨੂਰਪੁਰ ਬੇਦੀ ਦੇ 75 ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੇਣ ਦੀ ਯੋਜਨਾ ਤੇ ਸਰਵੇ ਜੰਗੀ ਪੱਧਰ 'ਤੇ ਆਰੰਭ <br/> ਅਗਲੀ ਖ਼ਬਰ 'ਰੋਪੜ ਟੂ ਰੂਪਨਗਰ' ਨਾਂਅ ਵਾਲਾ ਗਠਿਤ ਹੋਇਆ ਚਿੰਤਕ ਵਰਗ ਦਾ ਨਵਾਂ ਸੰਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।