23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਅਮਰਾਲੀ ਦੇ ਆਯੁਸ਼ਮਾਨ ਅਰੋਗਿਆ ਕੇਂਦਰ 'ਚੋਂ ਬੈੱਡ ਚੁੱਕ ਕੇ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਲਿਜਾਣ ਦਾ ਪਿੰਡ ਵਾਸੀਆਂ ਵਲੋਂ ਵਿਰੋਧ <br/>

ਅਜੀਤ ਡੈਸਕ 22-06-2025
ਸ੍ਰੀ ਚਮਕੌਰ ਸਾਹਿਬ, 21 ਜੂਨ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਮੁੱਢਲੇ ਸਿਹਤ ਕੇਂਦਰ ਨੂੰ ਅਪਗ੍ਰੇਡ ਕਰਕੇ ਬਣਾਏ ਗਏ ਸਬ ਡਵੀਜਨ ਹਸਪਤਾਲ ਲਈ ਪਿੰਡ ਅਮਰਾਲੀ ਦੇ ਆਯੁਸ਼ਮਾਨ ਅਰੋਗਿਆ ਕੇਂਦਰ 'ਚੋਂ ਬੈੱਡ ਲਿਜਾਣ ਸੰਬੰਧੀ ਪਿੰਡ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿੰਡ ਦੇ ਸਾਬਕਾ ਸਰਪੰਚ ਦਰਸਨ ਸਿੰਘ ਤੇ ਸਨੀਅਰ ਕਾਂਗਰਸੀ ਆਗੂ ਦਰਸਨ ਸਿੰਘ ਸੰਧੂ ਸਮੇਤ ਪਿੰਡ ਵਾਸੀਆਂ ਨੇ ਪੰਜਾਬ ਦੇ ਸਿਹਤ ਮੰਤਰੀ ਤੋਂ ਪਿੰਡ ਦੀ ਡਿਸਪੈਂਸਰੀ ਨੂੰ ਪਹਿਲਾਂ ਵਾਂਗ ਹੀ ਚਾਲੂ ਰੱਖਣ ਤੇ ਡਿਸਪੈਂਸਰੀ ਦੇ ਬੈੱਡ ਮੁੜ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ | ਇਨ੍ਹਾਂ ਆਗੂਆਂ ਨੇ ਦੱਸਿਆ ਕਿ ਪਿੰਡ ਅਮਰਾਲੀ ਦੀ ਸਰਕਾਰੀ ਡਿਸਪੈਂਸਰੀ ਜਿਸ ਨੂੰ ਪਿੰਡ ਵਾਸੀਆਂ ਤੇ ਪਿੰਡ ਦੇ ਵਿਦੇਸ਼ਾਂ ਵਿਚ ਵਸਦੇ ਨੌਜਵਾਨਾਂ ਨੇ ਹਰ ਸਹੂਲਤ ਮੁੱਹਈਆ ਕਰਵਾਈ ਤੇ ਇਹ ਡਿਸਪੈਂਸਰੀ ਆਸ-ਪਾਸ ਦੇ ਲਗਪਗ ਤਿੰਨ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਸੀ | ਉਨ੍ਹਾਂ ਦੱਸਿਆ ਕਿ ਇਸ ਡਿਸਪੈਂਸਰੀ 'ਚ ਦਵਾਈਆਂ, ਲੈਬੋਰਟਰੀ, ਫਿਜਿਓਥਰੈਪੀ ਮਸ਼ੀਨਾਂ, ਡਿਜੀਟਲ ਐਕਸਰੇ ਤੇ ਐਂਬੂਲੈਂਸ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਗਈ ਸੀ | ਉਨ੍ਹਾ ਦੱਸਿਆ ਕਿ ਇਲਾਕੇ ਲਈ ਵਰਦਾਨ ਇਸ ਡਿਸਪੈਂਸਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਇਸ ਨੂੰ ਆਮ ਆਦਮੀ ਕਲੀਨਿਕ ਵਿਚ ਅਤੇ ਹੁਣ ਆਯੁਸ਼ਮਾਨ ਅਰੋਗਿਆ ਕੇਂਦਰ ਵਿਚ ਤਬਦੀਲ ਕਰ ਕੇ ਇਸ ਦਾ ਸਮਾਂ ਵੀ ਬਦਲ ਦਿੱਤਾ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਐਨ. ਆਰ. ਆਈ. ਦੇ ਸਹਿਯੋਗ ਨਾਲ ਐਂਬੂਲੈਂਸ 'ਤੇ ਡਰਾਈਵਰ ਵੀ ਬਕਾਇਦਾ ਆਪਣੇ ਪੱਧਰ 'ਤੇ ਰੱਖਿਆ ਗਿਆ ਸੀ ਪਰ ਸਰਕਾਰ ਬਦਲਣ ਨਾਲ ਜਿਥੇ ਐਂਬੂਲੈਂਸ ਸਹੂਲਤ ਵੀ ਬੰਦ ਹੋ ਗਈ ਹੈ, ਉਥੇ ਹੀ ਡਿਸਪੈਂਸਰੀ 'ਚ ਪਈਆਂ ਫਿਜਿਓਥਰੈਪੀ ਮਸ਼ੀਨਾਂ ਤੇ ਹਰ ਤਰ੍ਹਾਂ ਦੇ ਮੁਫ਼ਤ ਟੈੱਸਟ ਕਰਨ ਲਈ ਲੈਬੋਰਟਰੀ ਤੇ ਡਿਜੀਟਲ ਐਕਸਰੇ ਦੀ ਮਸ਼ੀਨ ਵੀ ਬੰਦ ਹੋ ਕੇ ਰਹਿ ਗਈ ਹੈ, ਜਿਸ ਕਾਰਨ ਪਿੰਡ ਵਾਸੀਆਂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਮਰੀਜ਼ਾਂ ਨੂੰ ਵੱਖ-ਵੱਖ ਤਰ੍ਹਾਂ ਦੇ ਟੈੱਸਟ ਤੇ ਐਕਸਰੇ ਕਰਵਾਉਣ ਲਈ ਨੇੜੇ ਦੇ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵਲੋਂ ਇਸ ਡਿਸਪੈਂਸਰੀ ਦੇ 10 ਬੈੱਡਾਂ 'ਚੋਂ 8 ਬੈੱਡ ਸ੍ਰੀ ਚਮਕੌਰ ਸਾਹਿਬ ਵਿਖੇ ਨਵੇਂ ਬਣੇ ਹਸਪਤਾਲ 'ਚ ਲਿਜਾਏ ਗਏ ਹਨ, ਜਦ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਨਵੇਂ ਬਣੇ ਸਬ ਡਿਵੀਜ਼ਨ ਪੱਧਰ ਦੇ 50 ਬੈੱਡਾਂ ਦੇ ਹਸਪਤਾਲ ਲਈ ਹਰ ਤਰ੍ਹਾਂ ਦੇ ਸਾਜੋ ਸਾਮਾਨ ਸਮੇਤ ਬੈੱਡ ਵੀ ਨਵੇਂ ਆਉਣੇ ਚਾਹੀਦੇ ਹਨ | ਉਨ੍ਹਾਂ ਮੰਗ ਕੀਤੀ ਕਿ ਪਿੰਡ ਦੀ ਡਿਸਪੈਂਸਰੀ ਨੂੰ ਬੈੱਡ ਵਾਪਸ ਕਰਕੇ ਪਹਿਲਾਂ ਵਾਂਗ ਹੀ ਚਲਾਇਆ ਜਾਵੇ |

ਪਿਛਲੀ ਖ਼ਬਰ ਪੀ. ਜੀ. ਆਈ. ਤੇ ਏਮਜ਼ ਮੁਫ਼ਤ ਬੱਸ ਸੇਵਾ ਲਈ ਬਿਲਪੁਰ ਪਿੰਡ ਵਾਸੀਆਂ ਵਲੋਂ ਰਾਸ਼ੀ ਭੇਟ <br/> ਅਗਲੀ ਖ਼ਬਰ ਬੁੱਢਾ ਦਲ ਸ਼ਤਾਬਦੀਆਂ ਨੂੰ ਸਮਰਪਿਤ ਵਿਸ਼ੇਸ਼ ਧਰਮ ਪ੍ਰਚਾਰ ਲਹਿਰ ਦੇਸ਼ ਵਿਦੇਸ਼ 'ਚ ਕਰੇਗਾ ਪ੍ਰਚੰਡ-ਬਾਬਾ ਬਲਬੀਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।