23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪੀ. ਜੀ. ਆਈ. ਤੇ ਏਮਜ਼ ਮੁਫ਼ਤ ਬੱਸ ਸੇਵਾ ਲਈ ਬਿਲਪੁਰ ਪਿੰਡ ਵਾਸੀਆਂ ਵਲੋਂ ਰਾਸ਼ੀ ਭੇਟ <br/>

ਅਜੀਤ ਡੈਸਕ 22-06-2025
ਨੂਰਪੁਰ ਬੇਦੀ, 21 ਜੂਨ (ਹਰਦੀਪ ਸਿੰਘ ਢੀਂਡਸਾ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਪੀ. ਜੀ. ਆਈ. ਚੰਡੀਗੜ੍ਹ ਤੇ ਏਮਜ਼ ਬਿਲਾਸਪੁਰ ਵਿਖੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਚਲਾਈ ਗਈ ਮੁਫ਼ਤ ਬੱਸ ਸੇਵਾ ਲਈ ਇਲਾਕੇ ਦੇ ਪਿੰਡ ਬਿਲਪੁਰ ਦੇ ਲੋਕਾਂ ਵਲੋਂ 17850 ਦੀ ਰਾਸ਼ੀ ਭੇਟ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਮੱਖਣ ਸਿੰਘ ਬੈਂਸ ਨੇ ਦੱਸਿਆ ਕਿ ਸੁਸਾਇਟੀ ਦੇ ਮੈਂਬਰਾਂ ਮਾਸਟਰ ਧਨੀ ਰਾਮ, ਜਸਵਿੰਦਰ ਸਿੰਘ ਭਨੂਹਾ, ਸੁਭਾਸ਼ ਕੁਮਾਰ ਮੁਕਾਰੀ ਤੇ ਹਰੀ ਰਾਮ ਮੁਕਾਰੀ ਆਦਿ ਦੀ ਅਗਵਾਈ ਵਿਚ ਪਿੰਡ ਬਿਲਪਰ ਦੀ ਸਮੂਹ ਸੰਗਤ ਵਲੋਂ ਇਸ ਲੋਕ ਭਲਾਈ ਦੇ ਕਾਰਜ ਲਈ ਰਾਸ਼ੀ ਦਾਨ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਜਿਥੇ ਪੀ. ਜੀ. ਆਈ. ਚੰਡੀਗੜ੍ਹ ਲਈ ਮੁਫ਼ਤ ਬੱਸ ਸੇਵਾ ਜਾਰੀ ਹੈ, ਉਥੇ ਏਮਜ਼ ਹਸਪਤਾਲ ਬਿਲਾਸਪੁਰ ਲਈ ਵੀ ਨਵੀਂ ਬੱਸ ਜਲਦ ਚਲਾਈ ਜਾ ਰਹੀ ਹੈ | ਦੱਸਣਯੋਗ ਹੈ ਕਿ ਇਸ ਮੁਫ਼ਤ ਬੱਸ ਸੇਵਾ 'ਚ ਨੂਰਪੁਰ ਬੇਦੀ ਇਲਾਕੇ ਦੇ ਲੋੜਵੰਦ ਮਰੀਜ਼ ਉਕਤ ਹਸਪਤਾਲਾਂ 'ਚ ਇਲਾਜ ਕਰਾਉਣ ਲਈ ਸੁਵਿਧਾ ਦਾ ਲਾਭ ਉਠਾਉਂਦੇ ਹਨ | ਇਸ ਮੌਕੇ ਪਿੰਡ ਬਿੱਲ ਪੁਰ ਦੀ ਸਰਪੰਚ ਜਗਤਾਰ ਕੌਰ ਨੇ ਸਮੂਹ ਪਿੰਡ ਵਾਸੀਆਂ ਦਾ ਇਸ ਸਹਾਇਤਾ ਲਈ ਧੰਨਵਾਦ ਕੀਤਾ | ਇਸ ਮੌਕੇ ਜਸਬੀਰ ਸਿੰਘ ਢੀਂਡਸਾ, ਗੁਰਮੀਤ ਸਿੰਘ ਢੀਂਡਸਾ, ਜਗਤਾਰ ਸਿੰਘ ਦਾਰਾ, ਹਰਦੇਵ ਸਿੰਘ, ਧਰਮ ਸਿੰਘ, ਹਰਜੀਤ ਸਿੰਘ ਪੰਚ, ਹਰਪਾਲ ਸਿੰਘ ਬਸੀ ਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨੂਰਪੁਰ ਬੇਦੀ, ਸੈਣੀਮਾਜਰਾ ਤੇ ਲਸਾੜੀ ਦੀ ਪੰਚਾਇਤ ਵਲੋਂ ਯੋਗ ਸਿੱਖਿਅਕ ਰਮੇਸ਼ ਕੁਮਾਰ ਦਾ ਸਨਮਾਨ <br/> ਅਗਲੀ ਖ਼ਬਰ ਅਮਰਾਲੀ ਦੇ ਆਯੁਸ਼ਮਾਨ ਅਰੋਗਿਆ ਕੇਂਦਰ 'ਚੋਂ ਬੈੱਡ ਚੁੱਕ ਕੇ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਲਿਜਾਣ ਦਾ ਪਿੰਡ ਵਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।