05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਆਈ.ਆਈ.ਐਮ. ਰਾਏਪੁਰ ਵਿਚ ਐਮ.ਬੀ.ਏ. ਕਰ ਰਹੇ ਵਿਦਿਆਰਥੀ ਨੂੰ 3 ਲੱਖ ਰੁਪਏ ਦਾ ਐਲ. ਆਰ. ਮੁੰਡਰਾ ਮੈਮੋਰੀਅਲ ਸਕਾਲਰਸ਼ਿਪ <br/>

ਅਜੀਤ ਡੈਸਕ 20-10-2025
ਰੂਪਨਗਰ, 19 ਅਕਤੂਬਰ (ਸਤਨਾਮ ਸਿੰਘ ਸੱਤੀ)-ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਵਲੋਂ ਸਾਲ 2025-26 ਲਈ ਐਲ. ਆਰ. ਮੁੰਡਰਾ ਮੈਮੋਰਿਅਲ ਸਕਾਲਰਸ਼ਿਪ ਆਈ.ਆਈ.ਐਮ. ਰਾਏਪੁਰ (ਛੱਤੀਸਗੜ੍ਹ) ਵਿਚ ਐਮ.ਬੀ.ਏ. ਕਰ ਰਹੇ ਵਿਦਿਆਰਥੀ ਤਿ੍ਪਤਪਾਲ ਸਿੰਘ ਨੂੰ ਦਿੱਤਾ ਗਿਆ | ਵਿਦਿਆਰਥੀ ਨੂੰ ਪਹਿਲੇ ਸਾਲ ਲਈ 3 ਲੱਖ ਰੁਪਏ ਦਾ ਚੈੱਕ 'ਆਪਣਾ ਘਰ' ਹਵੇਲੀ ਕਲਾਂ ਵਿਖੇ ਸੈਣੀ ਭਵਨ ਦੀ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿਚ ਭੇਟ ਕੀਤਾ ਗਿਆ | ਇਸ ਮੌਕੇ ਉਸਦੇ ਪਿਤਾ ਨਰਿੰਦਰ ਸਿੰਘ ਸੈਣੀ, ਮਾਤਾ ਡਿੰਪਲ ਸੈਣੀ, ਤਾਇਆ ਤੇਜਿੰਦਰ ਸਿੰਘ, ਅਤੇ ਸਥਾਨਕ ਰਿਸ਼ਤੇਦਾਰ ਠੇਕੇਦਾਰ ਰੋਸ਼ਨ ਸਿੰਘ ਤੇ ਗੁਰਦੇਵ ਸਿੰਘ ਵੀ ਮੌਜੂਦ ਸਨ | ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਦੱਸਿਆ ਕਿ ਇਹ ਵਜ਼ੀਫ਼ਾ ਸਵਰਗੀ ਐਲ. ਆਰ. ਮੁੰਡਰਾ ਵਲੋਂ ਨਿਰਧਾਰਤ ਸ਼ਰਤਾਂ ਅਨੁਸਾਰ ਉਸ ਵਿਦਿਆਰਥੀ ਨੂੰ ਮਿਲਦਾ ਹੈ, ਜੋ ਸੈਣੀ ਬਰਾਦਰੀ ਨਾਲ ਸਬੰਧਿਤ ਹੋਵੇ ਅਤੇ ਦੇਸ਼ ਦੇ ਕਿਸੇ ਸਰਵੋਤਮ ਸਿੱਖਿਆ ਅਦਾਰੇ ਵਿਚ ਪੜ੍ਹਾਈ ਜਾਂ ਖੋਜ ਕਰ ਰਿਹਾ ਹੋਵੇ | ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਸੈਣੀ ਨੇ ਤਿ੍ਪਤਪਾਲ ਸਿੰਘ ਨੂੰ ਇਹ ਸਕਾਲਰਸ਼ਿਪ ਹਾਸਲ ਕਰਨ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਪੜ੍ਹਾਈ ਵਿਚ ਚੰਗੇ ਨਤੀਜੇ ਪ੍ਰਾਪਤ ਕਰਕੇ ਅਗਲੇ ਸਾਲ ਵੀ ਇਸ ਸਨਮਾਨ ਦਾ ਹੱਕਦਾਰ ਬਣ ਸਕਦਾ ਹੈ | ਤਿ੍ਪਤਪਾਲ ਦੀ ਚੋਣ 5 ਮੈਂਬਰੀ ਕਮੇਟੀ ਨੇ 9 ਉਮੀਦਵਾਰਾਂ ਵਿਚੋਂ ਮੈਰਿਟ ਆਧਾਰਿਤ ਕੀਤੀ ਹੈ | ਇਸ ਮੌਕੇ ਐਕਟਿੰਗ ਪ੍ਰਧਾਨ ਰਾਜਿੰਦਰ ਸਿੰਘ ਨਨੂਆ, ਗੁਰਮੁੱਖ ਸਿੰਘ ਸੈਣੀ, ਰਾਮ ਸਿੰਘ ਸੈਣੀ, ਦੇਵਿੰਦਰ ਸਿੰਘ ਜਟਾਣਾ, ਅਮਰਜੀਤ ਸਿੰਘ, ਬਹਾਦਰਜੀਤ ਸਿੰਘ, ਰਾਜਿੰਦਰ ਸਿੰਘ ਗਿਰਨ, ਜਗਦੇਵ ਸਿੰਘ, ਦਲਜੀਤ ਸਿੰਘ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਵਨ ਬੀਟ ਮੈਡੀਕਲ ਗਰੁੱਪ ਵਲੋਂ ਕਰਵਾਇਆ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਕੱਢੀਆਂ ਜਾ ਰਹੀਆਂ ਨੇ ਪ੍ਰਭਾਤ ਫੇਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।