05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਹਰੀਪੁਰ ਫੂਲੜੇ ਵਲੋਂ ਮੁਨਾਫ਼ਾ ਵੰਡ ਸਮਾਗਮ ਕਰਵਾਇਆ <br/>

ਅਜੀਤ ਡੈਸਕ 20-10-2025
ਨੂਰਪੁਰ ਬੇਦੀ, 19 ਅਕਤੂਬਰ (ਵਿੰਦਰਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਹਰੀਪੁਰ ਫੂਲੜੇ ਵਲੋਂ ਸਭਾ ਦੇ ਪ੍ਰਧਾਨ ਬਾਬੂ ਕਸ਼ਮੀਰੀ ਲਾਲ ਹਰੀਪੁਰ ਦੀ ਅਗਵਾਈ 'ਚ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਵੇਰਕਾ ਮਿਲਕ ਪਲਾਂਟ ਦੇ ਐਮ ਪੀ ਏ ਰਮਨਪ੍ਰੀਤ ਸਿੰਘ ਬੈਂਸ ਤੇ ਰਾਜਵੀਰ ਸਿੰਘ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ 'ਤੇ ਮੁਨਾਫ਼ਾ ਵੰਡਣ ਦੀ ਰਸਮ ਸਭਾ ਦੇ ਪ੍ਰਧਾਨ ਬਾਬੂ ਕਸ਼ਮੀਰੀ ਲਾਲ ਹਰੀਪੁਰ ਨੇ ਐਮ ਪੀ ਏ ਰਮਨਪ੍ਰੀਤ ਸਿੰਘ ਬੈਂਸ ਤੇ ਰਾਜਵੀਰ ਸਿੰਘ ਨੂੰ ਨਾਲ ਲੈਕੇ ਅਦਾ ਕੀਤੀ | ਇਸ ਮੌਕੇ 'ਤੇ ਉਨ੍ਹਾਂ ਨੇ ਸਭਾ ਦਾ ਕੁੱਲ ਸ਼ੁੱਧ ਮੁਨਾਫ਼ਾ 3 ਲੱਖ 10,000 ਰੁਪਏ ਦੀ ਰਾਸ਼ੀ ਦਾ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਤਕਸੀਮ ਕੀਤਾ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਬਾਬੂ ਕਸ਼ਮੀਰੀ ਲਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲਕ ਪਲਾਟ ਵਲੋਂ ਪਸ਼ੂ ਪਾਲਕਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਉਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਡੇਅਰੀ ਫਾਰਮਿੰਗ ਇੱਕ ਲਾਹੇਵੰਦ ਕਿੱਤਾ ਹੈ, ਇਸ ਨੰੂ ਅਪਣਾਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ | ਐਮ.ਪੀ. ਏ ਰਮਨਪ੍ਰੀਤ ਸਿੰਘ ਬੈਂਸ ਤੇ ਰਾਜਵੀਰ ਸਿੰਘ ਨੇ ਵੇਰਕਾ ਮਿਲਕ ਪਲਾਂਟ ਵਲੋਂ ਦੁੱਧ ਉਤਪਾਦਕਾਂ ਨੂੰ ਮੁਹੱਈਆ ਕਰਵਾਈ ਜਾ ਰਹਿਆਂ ਭਲਾਈ ਸਕੀਮਾਂ ਸਬੰਧੀ ਵਿਸਥਾਰ ਨਾਲ ਦੱਸਿਆ | ਉਨਾਂ ਨੇ ਇਹ ਵੀ ਕਿਹਾ ਕਿ ਪਸ਼ੂਆਂ ਦੀ ਚੁਆਈ ਕਰਨ ਸਮੇਂ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ | ਸਕੱਤਰ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ 'ਚ ਪਹਿਲਾਂ ਸਥਾਨ, ਜਰਨੈਲ ਸਿੰਘ ਨੇ ਗੁਰਨਾਮ ਸਿੰਘ ਦੂਸਰਾ, ਲੈ ਕੇ ਜਦਕਿ ਨੇ ਕਰਮਜੀਤ ਸਿੰਘ ਤੀਸਰਾ ਸਥਾਨ ਹਾਸਿਲ ਕੀਤਾ ਹੈ | ਇਸ ਮੋਕੇ ਸਭਾ ਦੇ ਬਾਬੂ ਕਸ਼ਮੀਰੀ ਲਾਲ ਹਰੀਪੁਰ, ਸਕੱਤਰ ਅਮਰੀਕ ਸਿੰਘ ਚਾਹਲ, ਰਾਮ ਸਿੰਘ, ਬਚਿੱਤਰ ਸਿੰਘ, ਬਲਮ ਸਿੰਘ, ਅਜੀਤ ਸਿੰਘ, ਭਜਨ ਲਾਲ ਸਮੇਤ ਕਾਫ਼ੀ ਗਿਣਤੀ 'ਚ ਦੁੱਧ ਉਤਪਾਦਕ ਹਾਜ਼ਰ ਸਨ |

ਪਿਛਲੀ ਖ਼ਬਰ ਦਿੱਲੀ 'ਚ ਗਰਭਵਤੀ ਔਰਤ ਦੀ ਹੱਤਿਆ-ਪਤੀ ਨੇ ਹਮਲਾਵਰ ਨੂੰ ਮਾਰ ਮੁਕਾਇਆ ਅਗਲੀ ਖ਼ਬਰ ਵਨ ਬੀਟ ਮੈਡੀਕਲ ਗਰੁੱਪ ਵਲੋਂ ਕਰਵਾਇਆ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।