ਚੋਗਾਵਾਂ, 17 ਜੂਨ (ਗੁਰਵਿੰਦਰ ਸਿੰਘ ਕਲਸੀ)-ਇਤਿਹਾਸਕ ਗੁਰਦੁਆਰਾ ਕੰਗਾਂ ਵਾਲਾ ਖੂਹ ਪਿੰਡ ਮੌੜੇ ਕਲਾਂ ਵਿਖੇ ਧੰਨ-ਧੰਨ ਬਾਬਾ ਵੱਡੇਵਰ ਸਾਹਿਬ ਦੀ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 19 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਰਾਜਨ ਸਿੰਘ ਮੋੜੇ ਕਲਾਂ ਨੇ ਦੱਸਿਆ ਕਿ 19 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਗੁਰਮਤਿ ਸਮਾਗਮ ਵਿਚ ਸੰਪਰਦਾਈ ਦਲ ਬਿਧੀ ਚੰਦ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਤਰਲੋਕ ਸਿੰਘ ਮੁਖੀ ਖਿਆਲੇ ਵਾਲੇ, ਬਾਬਾ ਰਘੁਬੀਰ ਖਿਆਲੇ ਵਾਲੇ, ਜਥੇ: ਬਾਬਾ ਨਾਹਰ ਸਿੰਘ ਸਾਧ, ਬਾਬਾ ਸ਼ਮਸ਼ੇਰ ਸਿੰਘ ਭਿੱਟੇਵੱਡ ਵਾਲੇ, ਬਾਬਾ ਸੁਖਦੇਵ ਸਿੰਘ, ਬਾਬਾ ਸੁਲੱਖਣ ਸਿੰਘ ਪੰਜਵੜ, ਬਾਬਾ ਕੁਲਬੀਰ ਸਿੰਘ ਕਾਰ ਸੇਵਾ ਗੁਰੂ ਕਾ ਬਾਗ, ਬਾਬਾ ਜੋਗਿੰਦਰ ਸਿੰਘ ਲੋਪੋਕੇ ਆਦਿ ਹਾਜ਼ਰੀਆਂ ਭਰਨਗੇ | ਇਸ ਮੌਕੇ ਸਜੇ ਧਾਰਮਿਕ ਦੀਵਾਨ ਵਿਚ ਭਾਈ ਬਲਬੀਰ ਸਿੰਘ ਪਾਰਸ ਦਾ ਢਾਡੀ ਜਥਾ, ਭਾਈ ਗੁਰਪ੍ਰੀਤ ਸਿੰਘ ਸੌੜੀਆਂ ਦਾ ਕਵੀਸ਼ਰੀ ਜਥਾ ਅਤੇ ਭਾਈ ਸੁਖਰਾਜ ਸਿੰਘ ਅਜ਼ਾਦ ਚੋਗਾਵਾਂ ਦੇ ਕਵੀਸ਼ਰੀ ਜਥੇ ਜੁੜੀ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ | ਸ਼ਾਮ ਨੂੰ ਕਬੱਡੀ ਮੈਚ ਤੇ ਦਲ ਪੰਥ ਵਲੋਂ ਮਹੱਲਾ ਖੇਡਿਆ ਜਾਵੇਗਾ |