22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਠਿਆਲਾ 'ਚ ਗੁਰੂ ਤੇਗ ਬਹਾਦਰ ਜੀ ਦੀ ਯਾਦ 'ਚ ਚਰਨ ਛੋਹ ਨੂੰ ਸਮਰਪਿਤ ਜੋੜ ਮੇਲੇ ਸੰਬੰਧੀ ਮੀਟਿੰਗ

ਅਜੀਤ ਡੈਸਕ 18-06-2025
ਸਠਿਆਲਾ, 17 ਜੂਨ (ਜਗੀਰ ਸਿੰਘ ਸਫਰੀ)-ਗੁ: ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਸਥਾਨ ਸਠਿਆਲਾ ਵਿਖੇ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੀ ਯਾਦ ਵਿਚ ਸਾਲਾਨਾ ਜੋੜਾ ਮੇਲਾ ਕਰਾਉਣ ਬਾਰੇ ਜਥੇ: ਜਸਵਿੰਦਰ ਸਿੰਘ ਡਾਂਗਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਸਿੰਘ ਡਾਂਗਾ, ਸਾ: ਸਰਪੰਚ ਸੁੱਚਾ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਪਰਮਜੀਤਾ, ਬਲਦੇਵ ਸਿੰਘ ਫੌਜੀ, ਬਾਬਾ ਸਤਨਾਮ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਲਖਬੀਰ ਸਿੰਘ ਸੁਰਜੀਤ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ | ਉਨ੍ਹਾਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਲਾਨਾ ਜੋੜ ਮੇਲਾ 15 ਹਾੜ੍ਹ ਨੁੂੰ ਮਨਾਉਣ ਬਾਰੇ ਇੱਕਤਰਤਾ ਹੋਈ ਹੈ ਤੇ ਗੁਰੂ ਘਰ ਦੇ ਸੇਵਾਦਾਰ ਵਲੋਂ ਜੋੜ ਮੇਲਾ ਮਨਾਉਣ ਦੀ ਤਿਆਰੀ ਆਰੰਭ ਕਰ ਦਿੱਤੀ ਹੈ | ਇਸ ਮੌਕੇ ਜਥੇ: ਜਸਵਿੰਦਰ ਸਿੰਘ ਡਾਂਗਾ ਨੇ ਕਿਹਾ ਕਿ ਇਸ ਜੋੜੇ ਮੇਲੇ ਤੇ ਲੜੀਵਾਰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਤੇ ਧਾਰਮਿਕ ਦੀਵਾਨ ਸਜਾਏ ਜਾਣਗੇ |
ਪਿਛਲੀ ਖ਼ਬਰ ਕਾਂਗਰਸ ਦੀ ਰੈਲੀ 'ਚ ਲੋਕਾਂ ਦੇ ਇਕੱਠ ਨੇ 'ਆਪ' ਸਰਕਾਰ ਨੂੰ ਚਲਦਾ ਕਰਨ ਲਈ ਦਿੱਤਾ ਸਬੂਤ- ਸੱਚਰ, ਸੋਨਾ ਅਗਲੀ ਖ਼ਬਰ ਸਿਹਤ ਵਿਭਾਗ ਗਰਭਵਤੀ ਮਹਿਲਾਵਾਂ ਤੇ ਨਵ-ਜੰਮੇ ਬੱਚਿਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਤਤਪਰ- ਡਾ. ਰਟੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।