11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਨਵੇਂ ਵੀ. ਸੀ. ਪ੍ਰੋ. ਰਤਨ ਸਿੰਘ ਨੇ ਚਾਂਸਲਰ-ਕਮ-ਗਵਰਨਰ ਗੁਲਾਬ ਚੰਦ ਕਟਾਰੀਆ ਦਾ ਕੀਤਾ ਧੰਨਵਾਦ

ਅਜੀਤ ਡੈਸਕ 17-06-2025
ਪਟਿਆਲਾ, 16 ਜੂਨ (ਧਰਮਿੰਦਰ ਸਿੰਘ ਸਿੱਧੂ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਨਵ-ਨਿਯੁਕਤ ਵਾਈਸ-ਚਾਂਸਲਰ ਪ੍ਰੋ. ਰਤਨ ਸਿੰਘ ਨੇ ਯੂਨੀਵਰਸਿਟੀ ਦੇ ਚਾਂਸਲਰ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਉਨ੍ਹਾਂ ਦੀਆਂ ਯੋਗਤਾਵਾਂ 'ਚ ਵਿਸ਼ਵਾਸ ਰੱਖਣ ਤੇ ਉਨ੍ਹਾਂ ਨੂੰ ਇਹ ਮਾਣਮੱਤਾ ਜਿੰਮੇਵਾਰੀ ਸੌਂਪਣ ਲਈ ਦਿਲੋਂ ਧੰਨਵਾਦ ਕੀਤਾ ਹੈ | ਪ੍ਰੋ. ਰਤਨ ਸਿੰਘ ਨੇ ਕਿਹਾ ਕਿ ਉਹ ਓਪਨ ਤੇ ਡਿਸਟੈਂਸ ਲਰਨਿੰਗ ਰਾਹੀਂ ਸਮਾਵੇਸੀ ਅਤੇ ਗੁਣਵੱਤਾ ਵਾਲੀ ਵਿਖਿਆ ਪ੍ਰਦਾਨ ਕਰਨ ਦੇ ਯੂਨੀਵਰਸਿਟੀ ਦੇ ਮਿਸ਼ਨ ਨੂੰ ਮਜਬੂਤ ਕਰਨ ਲਈ ਪੂਰੀ ਲਗਨ ਨਾਲ ਕੰਮ ਕਰਨ ਲਈ ਵਚਨਬੱਧ ਹਨ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਨੂੰ ਸਮਾਜ ਦੇ ਸਾਰੇ ਵਰਗਾਂ ਦੇ ਵਿਦਿਆਰਥੀਆਂ ਲਈ ਪਹੁੰਚਯੋਗ ਬਣਾਇਆ ਜਾਣਾ ਚਾਹੀਦਾ ਹੈ ਤੇ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਦੁਆਰਾ ਕਲਪਿਤ ਆਦਰਸਾਂ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਅਧਿਆਪਨ ਤੇ ਖੋਜ ਕਰੀਅਰ ਦੇ ਨਾਲ ਪ੍ਰੋ. ਰਤਨ ਸਿੰਘ ਵਿਆਪਕ ਅਕਾਦਮਿਕ ਤੇ ਪ੍ਰਸਾਸਕੀ ਤਜਰਬਾ ਰੱਖਦੇ ਹਨ | 16 ਅਗਸਤ, 1994 ਤੋਂ ਉਨ੍ਹਾਂ ਨੇ ਲੈਕਚਰਾਰ, ਸੀਨੀਅਰ ਲੈਕਚਰਾਰ, ਰੀਡਰ, ਐਸੋਸੀਏਟ ਪ੍ਰੋਫੈਸਰ ਤੇ ਪ੍ਰੋਫੈਸਰ ਸਮੇਤ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਈ ਹੈ | ਉਹ ਇਕ ਨਿਪੁੰਨ ਵਿਦਵਾਨ ਤੇ ਛੇ ਮਹੱਤਵਪੂਰਨ ਕਿਤਾਬਾਂ, ਕਾਨੂੰਨੀ ਖੋਜ ਵਿਧੀ, ਭਾਰਤ ਵਿਚ ਸਮਾਜਿਕ-ਆਰਥਿਕ ਅਪਰਾਧ, ਵਿਗਿਆਨਕ ਸਬੂਤਾਂ ਦੀ ਪ੍ਰਵਾਨਗੀ, ਕਾਨੂੰਨ ਤੇ ਮੀਡੀਆ, ਚੋਣ ਪ੍ਰਣਾਲੀ: ਲੋਕਤੰਤਰ, ਕਾਨੂੰਨ ਤੇ ਮੁੱਦੇ ਅਤੇ ਭਾਰਤੀ ਸੰਵਿਧਾਨ ਦੇ ਰੋਡ ਮੈਪ 'ਤੇ ਡਾ. ਬੀ. ਆਰ. ਅੰਬੇਡਕਰ ਦੇ ਮੀਲ ਪੱਥਰ ਦੇ ਲੇਖਕ ਹਨ | ਪ੍ਰੋ. ਰਤਨ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਾਬਕਾ ਵਿਦਿਆਰਥੀ ਪਹਿਲਾਂ ਜੀ. ਐਨ. ਡੀ. ਯੂ. ਵਿਖੇ ਕਾਨੂੰਨ ਵਿਭਾਗ ਦੇ ਮੁਖੀ ਤੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ ਚੰਡੀਗੜ੍ਹ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ | ਉਨ੍ਹਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸਨ (ਯੂ. ਜੀ. ਸੀ.) ਦੁਆਰਾ ਸਮਰਥਤ ਪ੍ਰਮੁੱਖ ਖੋਜ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਵੀ ਪੂਰਾ ਕੀਤਾ ਹੈ, ਜਿਸ ਵਿਚ 'ਸਿੱਖਿਆ ਦਾ ਅਧਿਕਾਰ: ਸਰਕਾਰ ਦੀਆਂ ਕੁਝ ਮੁਸ਼ਕਿਲਾਂ ਤੇ ਨੀਤੀਆਂ-ਪੰਜਾਬ ਰਾਜ ਦੇ ਵਿਸੇਸ ਸੰਦਰਭ ਨਾਲ ਇਕ ਅਧਿਐਨ' ਅਤੇ 'ਭਾਰਤ ਵਿਚ ਅਧੀਨ ਨਿਆਂਪਾਲਿਕਾ: ਤਣਾਅ ਅਤੇ ਦਬਾਅ ਹੇਠ' ਸ਼ਾਮਿਲ ਹਨ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ 'ਫਿਜ਼ੀਕਲ ਸਾਇੰਸਿਜ਼, ਕੈਮੀਕਲ ਸਾਇੰਸਿਜ਼ ਤੇ ਇੰਜੀਨੀਅਰਿੰਗ' ਨਾਲ ਸੰਬੰਧੀ ਰਿਫਰੈਸ਼ਰ ਕੋਰਸ ਸਮਾ... ਅਗਲੀ ਖ਼ਬਰ 'ਕੁਦਰਤੀ ਖੇਤੀ ਲਾਉਣਾ' ਸੰਸਥਾ ਦੇ ਪੂਨੀਆ ਬਣੇ ਕੁਆਰਡੀਨੇਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।