03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮੰਗਾਂ ਮਨਾਉਣ ਲਈ ਕੋਟਕਪੂਰਾ 'ਚ ਸ਼ੈਲਰ ਮਾਲਕਾਂ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 25-12-2025
ਕੋਟਕਪੂਰਾ, 24 ਦਸੰਬਰ (ਮੋਹਰ ਸਿੰਘ ਗਿੱਲ)-ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਐਫ਼.ਸੀ.ਆਈ. ਗਡਾਊਨ, ਫ਼ਰੀਦਕੋਟ ਰੋਡ ਕੋਟਕਪੂਰਾ ਵਿਖੇ ਮੁੱਖ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਐਫ.ਸੀ.ਆਈ. ਦੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸ਼ੈਲਰ ਮਾਲਕਾਂ ਨੇ ਆਖਿਆ ਕਿ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਭਿ੍ਸ਼ਟਾਚਾਰ ਮੁਕਤ ਸਮਾਜ ਸਿਰਜਣ ਲਈ ਯਤਨਸ਼ੀਲ ਹਨ, ਪਰ ਐਫ.ਸੀ.ਆਈ. ਦੀ ਅਫ਼ਸਰਸ਼ਾਹੀ ਭਿ੍ਸ਼ਟਾਚਾਰ ਕਰਨ ਲਈ ਨਵੇਂ ਤੋਂ ਨਵੇਂ ਰਸਤੇ ਲੱਭ ਰਹੀ ਹੈ | ਇਸ ਮੌਕੇ ਰਾਈਸ ਮਿਲਰਜ਼ ਐਸੋਸੀਏਸ਼ਨ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਸੰਧੂ, ਗੁਰਸ਼ਵਿੰਦਰ ਸਿੰਘ ਬਰਾੜ ਤੇ ਕਿ੍ਸ਼ਨ ਕੁਮਾਰ ਗੋਇਲ ਨੇ ਕਿਹਾ ਕਿ ਚੌਲਾਂ ਦੀ ਗੁਣਵੱਤਾ ਦੀ ਪਰਖ਼ ਲਈ ਵਿਭਾਗ ਵਲੋਂ ਪਹਿਲਾਂ ਮਹਿੰਗੇ ਭਾਅ ਦੀਆਂ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਸੀ, ਹੁਣ ਉਸ ਨੂੰ ਤਬਦੀਲ ਕਰਕੇ ਮਨੁੱਖੀ ਪਰਖ਼ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦਾ ਜਥੇਬੰਦੀ ਸਖ਼ਤ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਨਵੀਆਂ ਸ਼ਰਤਾਂ ਲਿਆ ਕੇ ਭਿ੍ਸ਼ਟਾਚਾਰ ਨੂੰ ਬੜਾਵਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ | ਐਫ.ਸੀ.ਆਈ ਦੇ ਸਥਾਨਕ ਡੀਪੂ ਮੈਨੇਜਰ ਦੇਵ ਰਾਮ ਮੀਨਾ ਦੀ ਬੇਨਤੀ 'ਤੇ ਸ਼ੈਲਰ ਮਾਲਕ ਜ਼ਿਲ੍ਹਾ ਮੈਨੇਜਰ ਮਹਾਂਵੀਰ ਸਿੰਘ ਕੋਲ ਫ਼ਰੀਦਕੋਟ ਵਿਖੇ ਪੁੱਜੇ, ਪਰ ਮੀਟਿੰਗ ਬੇਸਿੱਟਾ ਰਹੀ | ਜ਼ਿਲ੍ਹਾ ਮੈਨੇਜਰ ਮਹਾਂਵੀਰ ਸਿੰਘ ਤੇ ਡੀਪੂ ਮੈਨੇਜਰ ਦੇਵ ਰਾਮ ਮੀਨਾ ਨੇ ਪੱਤਰਕਾਰਾਂ ਤੋਂ ਦੂਰੀ ਬਣਾ ਕੇ ਰੱਖੀ ਤੇ ਆਪਣਾ ਕੋਈ ਤਰਕਪੂਰਨ ਪੱਖ ਪੇਸ਼ ਨਹੀਂ ਰੱਖਿਆ | ਦੂਜੇ ਪਾਸੇ ਸ਼ੈਲਰ ਮਾਲਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਮਜ਼ਬੂਰਨ ਸੰਘਰਸ਼ ਤੇਜ ਕਰਨਗੇ |
ਪਿਛਲੀ ਖ਼ਬਰ ਰਾਸ਼ਟਰੀ ਮੈਥ ਦਿਵਸ 'ਤੇ 25 ਸਾਲ ਤੋਂ ਮੈਥ ਵਿਸ਼ੇ ਨੂੰ ਪੜ੍ਹਾਉਣ ਵਾਲੇ ਅਧਿਆਪਕ ਸਨਮਾਨਿਤ ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।