03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਹਰੀਨੌਂ ਦੇ ਦਸਮੇਸ਼ ਸਕੂਲ 'ਚ ਕੌਮੀ ਸੇਵਾ ਯੋਜਨਾ ਕੈਂਪ ਦੀ ਸ਼ੁਰੂਆਤ

ਅਜੀਤ ਡੈਸਕ 25-12-2025
ਕੋਟਕਪੂਰਾ, 24 ਦਸੰਬਰ (ਮੋਹਰ ਸਿੰਘ ਗਿੱਲ)-ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਪ੍ਰੋਗਰਾਮ ਅਫ਼ਸਰ ਸ਼ਮਿੰਦਰ ਕੌਰ ਦੀ ਅਗਵਾਈ ਹੇਠ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ ਉਤਸ਼ਾਹ ਨਾਲ ਕੀਤੀ ਗਈ | ਸਭ ਤੋਂ ਪਹਿਲਾਂ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਸ਼ਮਿੰਦਰ ਕੌਰ ਵਲੋਂ ਵਲੰਟੀਅਰਾਂ ਨੂੰ ਸਹੁੰ ਚੁਕਵਾਈ ਗਈ | ਉਪਰੰਤ ਪ੍ਰੋਗਰਾਮ ਅਫ਼ਸਰ ਨੇ ਐਨ.ਐਸ.ਐਸ ਦੀ ਇਤਿਹਾਸਕ ਮਹੱਤਤਾ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ | ਆਪਣੇ ਸੰਬੋਧਨ ਦੌਰਾਨ ਜਾਫ਼ਰ ਖਾਨ ਗਾਈਡੈਂਸ ਕੌਂਸਲਰ, ਜਸਬੀਰ ਜੱਸੀ ਜ਼ਿਲ੍ਹਾ ਗਾਈਡੈਂਸ ਕੌਂਸਲਰ, ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰੋਡਕਸ਼ਨ ਅਫ਼ਸਰ ਅਤੇ ਸੁਰਿੰਦਰ ਪਾਲ ਸਿੰਘ ਸੋਨੀ ਪੰਜਾਬੀ ਅਧਿਆਪਕ ਆਦਿ ਬੁਲਾਰਿਆਂ ਨੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਨਵਾਂ ਸਮਾਜ ਸਿਰਜਣ ਲਈ ਹਰ ਖੇਤਰ 'ਚ ਕੰਮ ਕਰਨ ਵਾਲੇ ਬੱਚੇ, ਨੌਜਵਾਨ ਤੇ ਬਜ਼ੁਰਗਾਂ ਲਈ ਨੈਤਿਕਤਾ ਬਹੁਤ ਜ਼ਰੂਰੀ ਹੈ | ਕੈਂਪ ਦੌਰਾਨ ਸਫ਼ਾਈ ਅਭਿਆਨ, ਜਾਗਰੂਕਤਾ ਰੈਲੀ, ਸਿਹਤ ਸਬੰਧੀ ਕੈਂਪ ਤੇ ਨਸ਼ਾ ਮੁਕਤੀ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਉਪਰੰਤ ਡਾਇਰੈਕਟਰ-ਪਿੰ੍ਰਸੀਪਲ ਸੁਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਪਿ੍ੰਸੀਪਲ ਸੋਮਾ ਦੇਵੀ, ਗੁਰਵਿੰਦਰ ਸਿੰਘ, ਗੁਰਸ਼ਿੰਦਰ ਸਿੰਘ, ਪਰਮਪ੍ਰੀਤ ਕੌਰ ਤੇ ਹੋਰ ਅਧਿਆਪਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਸ਼ੱਕੀ ਕਾਬੂ ਅਗਲੀ ਖ਼ਬਰ ਰਾਸ਼ਟਰੀ ਮੈਥ ਦਿਵਸ 'ਤੇ 25 ਸਾਲ ਤੋਂ ਮੈਥ ਵਿਸ਼ੇ ਨੂੰ ਪੜ੍ਹਾਉਣ ਵਾਲੇ ਅਧਿਆਪਕ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।