03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪਿੰਡ ਹਰੀਨੌਂ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਲਈ ਜਥਾ ਰਵਾਨਾ

ਅਜੀਤ ਡੈਸਕ 28-12-2025
ਕੋਟਕਪੂਰਾ, 27 ਦਸੰਬਰ (ਮੇਘਰਾਜ)-ਪਿੰਡ ਹਰੀਨੌਂ ਤੋਂ ਹਰ ਸਾਲ ਸੰਗਤਾਂ ਸ੍ਰੀ ਫ਼ਤਿਹਗੜ੍ਹ ਸਾਹਿਬ ਸਰਹਿੰਦ ਵਿਖੇ ਸ਼ਹੀਦੀ ਸਭਾ 'ਚ ਸ਼ਾਮਿਲ ਅਤੇ ਨਤਮਸਤਕ ਹੋਣ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੇਵਾਦਾਰਾਂ ਦੇ ਉਪਰਾਲੇ ਸਦਕਾ ਜਥੇ ਦੇ ਰੂਪ 'ਚ ਜਾਂਦੀਆਂ ਹਨ¢ ਇਸ ਸਾਲ ਵੀ ਸੰਗਤਾਂ ਦਾ ਜਥਾ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ | ਇਹ ਜਥਾ ਹੈੱਡ ਗ੍ਰੰਥੀ ਜਸਦੀਪ ਸਿੰਘ, ਨਛੱਤਰ ਸਿੰਘ, ਅੰਮਿ੍ਤਪਾਲ ਕੌਰ ਤੇ ਗੁਰਤੇਜ ਕੌਰ ਦੀ ਯੋਗ ਅਗਵਾਈ ਹੇਠ ਗਿਆ | ਉਕਤ ਕਾਰਜ 'ਚ ਵਿਸ਼ੇਸ਼ ਸਹਿਯੋਗ ਉਪਰਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਰੋਛਾ ਤੇ ਸਮੂਹ ਪ੍ਰਬੰਧਕ ਕਮੇਟੀ, ਬਾਬਾ ਲਵਲੀ ਸਿੰਘ ਖ਼ਾਲਸਾ ਕੈਨੇਡਾ, ਭਿੰਦਾ ਸਿੰਘ ਖ਼ਾਲਸਾ, ਰਾਜਪਾਲ ਸਿੰਘ ਖਾਲਸਾ, ਅਨਮੋਲ ਸਿੰਘ, ਸੁਖਮਨ ਸਿੰਘ, ਦਿਲਰਾਜ ਸਿੰਘ, ਕੋਮਲ ਸਿੰਘ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਕੀਤਾ ਗਿਆ¢ ਸੰਗਤਾਂ ਦਾ ਜਥਾ ਰਵਾਨਾ ਹੋਣ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ, ਇਕਬਾਲ ਸਿੰਘ, ਮਨਜੀਤ ਸਿੰਘ, ਬਾਬਾ ਪਾਲਾ ਸਿੰਘ ਮੁੱਖ ਸੇਵਾਦਾਰ, ਮਾਸਟਰ ਗੇਜਰਾਮ ਭੌਰਾ, ਸਵਰਨ ਸਿੰਘ ਸਾਬਕਾ ਪ੍ਰਧਾਨ, ਲਖਵਿੰਦਰ ਸਿੰਘ ਮੈਂਬਰ, ਕੌਰ ਸਿੰਘ ਸਾਬਕਾ ਪ੍ਰਧਾਨ, ਲਖਵਿੰਦਰ ਸਿੰਘ ਸਾਬਕਾ ਪ੍ਰਧਾਨ, ਜਸਵਿੰਦਰ ਸਿੰਘ ਛਿੰਦਾ, ਬੂਟਾ ਸਿੰਘ ਦਰਜੀ, ਬਲਜੀਤ ਸਿੰਘ, ਬਲਵੀਰ ਸਿੰਘ ਖ਼ਾਲਸਾ, ਮਲਕੀਤ ਸਿੰਘ ਗ੍ਰੰਥੀ, ਮਾਸਟਰ ਮਨਜੀਤ ਸਿੰਘ, ਲਾਲਜੀਤ ਸਿੰਘ, ਕਾਲਾ ਸਿੰਘ, ਮਨਜੀਤ ਸਿੰਘ ਗ੍ਰੰਥੀ, ਗੁਰਸਾਹਿਬ ਸਿੰਘ, ਹਰਮਨ ਸਿੰਘ, ਹਰਿੰਦਰ ਸਿੰਘ ਕੰਮੇਆਣਾ, ਨਿਰਮਲਜੀਤ ਸਿੰਘ ਤੇ ਸਮੇਤ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਚੱਲ ਰਿਹਾ ਸਫਲਤਾ ਪੂਰਵਕ ਐਨ.ਐਸ.ਐਸ. ਕੈਂਪ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਇਕਜੁੱਟ-ਸ਼ੁਭਦੀਪ ਸਿੰਘ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।