04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱੱਖ-ਵੱਖ ਸਥਾਨਾ 'ਤੇ ਲੰਗਰ ਲਾਏ

ਅਜੀਤ ਡੈਸਕ 28-12-2025
ਬਾਜਾਖਾਨਾ, 27 ਦਸਬੰਰ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਮਾਤਾ ਗੁਜਰੀ ਜੀ, ਚਾਰੇ ਸਾਹਿਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੱਖ ਵੱਖ ਸਥਾਨਾਂ ਬਠਿੰਡਾ ਰੋਡ ਦੀ ਬਰਾੜ ਮਾਰਕੀਟ ਦੇ ਸਮੂਹ ਦੁਕਾਨਦਾਰਾ ਵਲੋਂ ਅਤੇ ਭਗਤਾ ਭਾਈ ਕਾ ਰੋਡ 'ਤੇ ਸਮੂਹ ਨਗਰ ਨਿਵਾਸੀ ਪਿੰਡ ਮੱਲ੍ਹਾਂ, ਕੋਠੇ ਹਰੀ ਸਿੰਘ ਮੱਲ੍ਹਾਂ ਅਤੇ ਮੱਲ੍ਹਾ ਖੁਰਦ ਦੀ ਸੰਗਤ ਵਲੋਂ ਸੰਯੁਕਤ ਰੂਪ 'ਚ ਪਿਛਲੇ ਪੰਜ ਦਿਨਾਂ ਤੋਂ ਲੰਗਰ ਸਜਾਏ ਗਏ | ਇਸ ਮੌਕੇ ਸੰਗਤ ਵਲੋਂ ਦਾਲ ਪ੍ਰਸ਼ਾਦਾ, ਦੁੱਧ ਅਤੇ ਬਰੈਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਅਤੇ ਰਾਹਗੀਰਾਂ ਨੂੰ ਛਕਾਇਆ ਗਿਆ | ਇਸ ਲੰਗਰ ਸਮੂਹ ਸਾਧ ਸੰਗਤ, ਐਨ.ਆਰ.ਆਈ. ਵੀਰਾਂ, ਰਾਹਗੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਲੰਗਰ ਚਲਾਏ ਗਏ | ਸਮੂਹ ਦੁਕਾਨਦਾਰਾਂ ਅਤੇ ਕਸਬੇ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਲੰਗਰ ਨੇਪਰੇ ਚਾੜ੍ਹੇ ਗਏ | ਲੰਗਰ ਪ੍ਰਬੰਧਕਾਂ ਵਲੋਂ ਸਮੂਹ ਪਿੰਡ ਵਾਸੀਆਂ, ਦੁਕਾਨਦਾਰਾਂ , ਐਨ.ਆਰ.ਆਈ. ਵੀਰਾਂ, ਰਾਹਗੀਰਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਸਹਿਯੋਗ ਦਿੱਤੇ ਜਾਣ ਦੀ ਆਸ ਪ੍ਰਗਟਾਈ |
ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਜੈਤੋ 'ਚ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਐਸ.ਐਚ.ਐਫ਼. ਦੇ ਸੇਵਾਦਾਰਾਂ ਨੇ ਲੋੜਵੰਦਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।