ਧਰਮਕੋਟ, 17 ਅਕਤੂਬਰ (ਪਰਮਜੀਤ ਸਿੰਘ)-ਯੂ.ਕੇ. ਇੰਟਰਨੈਸ਼ਨਲ ਸਕੂਲ ਦੀ ਪ੍ਰਤਿਭਾਸ਼ਾਲੀ ਵਿਦਿਆਰਥਣ ਸਿਮਰਜੋਤ ਕੌਰ, ਜੋ ਕਿ ਪੰਜਵੀਂ ਜਮਾਤ ਵਿਚ ਪੜ੍ਹਦੀ ਹੈ ਨੇ ਰਾਜ-ਪੱਧਰੀ ਅਥਲੈਟਿਕ ਖੇਡਾਂ ਵਿਚ ਚੋਣ ਹੋ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਆਪਣੀ ਦਿ੍ੜਤਾ ਅਤੇ ਕਾਬਲੀਅਤ ਨਾਲ ਉਸ ਨੇ ਪ੍ਰਾਇਮਰੀ ਸ਼੍ਰੇਣੀ 'ਚ 600 ਮੀਟਰ ਦੌੜ ਵਿਚ ਜਿੱਤ ਪ੍ਰਾਪਤ ਕਰਕੇ ਇਕ ਮਹੱਤਵਪੂਰਨ ਸਥਾਨ ਹਾਸਿਲ ਕੀਤਾ | ਇਹ ਖੇਡ ਮੁਕਾਬਲੇ ਬੱਡੂਵਾਲ ਸਕੂਲ ਵਲੋਂ ਪ੍ਰਾਇਮਰੀ ਅਥਲੈਟਿਕ ਮੀਟ ਦੇ ਤਹਿਤ ਕਰਵਾਏ ਗਏ ਸਨ, ਜਿਸ ਵਿਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਿਮਰਜੋਤ ਕੌਰ ਦੀ ਸ਼ਾਨਦਾਰ ਪ੍ਰਦਰਸ਼ਨ ਨੇ ਉਸ ਦੇ ਅਧਿਆਪਕਾਂ, ਸਾਥੀ ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਕਾਂ ਦੇ ਦਿਲ ਮਾਣ ਨਾਲ ਭਰ ਦਿੱਤੇ ਹਨ | ਸਕੂਲ ਦੀ ਪਿ੍ੰਸੀਪਲ ਰੋਜ਼ੀ ਮਹਿਤਾ ਅਤੇ ਪ੍ਰਬੰਧਕ ਮੈਂਬਰ ਰਾਣਾ ਬਾਸੀ, ਬਲਕਾਰ ਸਿੰਘ, ਬਲਿਹਾਰ ਸਿੰਘ ਅਤੇ ਕੁਲਵੰਤ ਸਿੰਘ ਚੀਮਾ ਨੇ ਸਿਮਰਜੋਤ ਕੌਰ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਲਈ ਹੋਰ ਕਾਮਯਾਬੀਆਂ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ | ਆਪਣੀ ਮਿਹਨਤ ਅਤੇ ਸਮਰਪਣ ਰਾਹੀਂ ਉਸ ਨੇ ਨਾ ਸਿਰਫ਼ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਆਪਣੇ ਮਾਪਿਆਂ ਦਾ ਮਾਣ ਵੀ ਵਧਾਇਆ ਹੈ |