21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪਾਕਿਸਤਾਨ ਦੀ ਟੈਲੀਵਿਜ਼ਨ ਅਦਾਕਾਰਾ ਆਇਸ਼ਾ ਖਾਨ ਦੀ ਲਾਸ਼ ਘਰ 'ਚੋਂ ਮਿਲੀ

ਅਜੀਤ ਡੈਸਕ 22-06-2025

ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੀਨੀਅਰ ਟੈਲੀਵਿਜ਼ਨ ਅਦਾਕਾਰਾ ਆਇਸ਼ਾ ਖਾਨ (76 ਸਾਲ) ਦੀ ਲਾਸ਼ ਉਸ ਦੇ ਕਰਾਚੀ ਸਥਿਤ ਘਰ 'ਚੋਂ ਮਿਲੀ ਹੈ | ਰਿਪੋਰਟਾਂ ਅਨੁਸਾਰ ਉਹ ਲਗਭਗ ਇਕ ਹਫ਼ਤਾ ਪਹਿਲਾਂ ਦੁਨੀਆ ਛੱਡ ਗਈ ਸੀ | ਅਜਿਹੇ 'ਚ ਜਦੋਂ ਉਸ ਦੀ ਲਾਸ਼ ਗੁਲਸ਼ਨ-ਏ-ਇਕਬਾਲ ਬਲਾਕ 7 ਵਿਚ ਸਥਿਤ ਅਪਾਰਟਮੈਂਟ 'ਚੋਂ ਮਿਲੀ ਤਾਂ ਇਹ ਬਹੁਤ ਬੁਰੀ ਹਾਲਤ ਵਿਚ ਸੀ | ਪੁਲਿਸ ਦਾ ਕਹਿਣਾ ਹੈ ਕਿ ਆਇਸ਼ਾ ਖਾਨ ਪਿਛਲੇ ਕਈ ਸਾਲਾਂ ਤੋਂ ਇਕੱਲੀ ਰਹਿ ਰਹੀ ਸੀ ਅਤੇ ਜਨਤਕ ਜੀਵਨ ਤੋਂ ਪੂਰੀ ਤਰ੍ਹਾਂ ਦੂਰ ਸੀ | ਗੁਆਂਢੀਆਂ ਨੇ ਉਸ ਦੇ ਘਰ 'ਚੋਂ ਆਉਣ ਵਾਲੀ ਬਦਬੂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿ੍ਹਆ | ਜਦੋਂ ਪੁਲਿਸ ਦਰਵਾਜ਼ਾ ਤੋੜ ਕੇ ਅੰਦਰ ਗਈ ਤਾਂ ਉਨ੍ਹਾਂ ਨੂੰ ਅਦਾਕਾਰਾ ਦੀ ਲਾਸ਼ ਮਿਲੀ |

ਪਿਛਲੀ ਖ਼ਬਰ ਮੁੱਖ ਸਕੱਤਰ ਨੂੰ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਬੋਰਡ ਦਾ ਚੇਅਰਮੈਨ ਬਣਾਉਣ ਦਾ ਕੈਬਨਿਟ ਦਾ ਫ਼ੈਸਲਾ ਗੈਰ-ਕਾਨੂੰਨੀ-ਡਾ.... ਅਗਲੀ ਖ਼ਬਰ ਹੜ੍ਹਾਂ ਦੀ ਮਾਰ ਦੇ ਡਰਾਵਣੇ ਸੁਫ਼ਨਿਆਂ ਨੇ ਕਿਸਾਨਾਂ ਦੇ ਭਵਿੱਖ ਦੀ ਨੀਂਦ ਉਡਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।