03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਰਕਾਰੀ ਕਾਲਜ ਦੇ ਲੈਬ ਸਹਾਇਕ ਦੀ ਗੋਲੀਆਂ ਮਾਰ ਕੇ ਹੱਤਿਆ <br/>

ਅਜੀਤ ਡੈਸਕ 02-09-2025

ਅੰਮਿ੍ਤਸਰ, 1 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਸਰਕਾਰੀ ਕਾਲਜ ਦੇ ਲੈਬ ਸਹਾਇਕ ਦੀ ਬੀਤੀ ਅੱਧੀ ਰਾਤ ਵੇਲੇ ਅਣਪਛਾਤੇ ਮੋਟਰਸਾਇਕਲ ਸਵਾਰ 2 ਹਮਲਾਵਰਾਂ ਨੇ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਆਪਣੇ ਪਿਤਾ ਦੇ ਰੈਸਟੋਰੈਂਟ 'ਚ ਬੈਠਾ ਹੋਇਆ ਸੀ | ਸ਼ੋਸਲ ਮੀਡੀਆ 'ਤੇ ਬਿਸ਼ਨੋਈ ਗੈਂਗ ਵਲੋਂ ਇਸ ਹੱਤਿਆ ਦੀ ਕਥਿਤ ਤੌਰ 'ਤੇ ਜ਼ਿੰਮੇਵਾਰੀ ਲੈਣ ਦੀ ਵੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਦੀ ਸ਼ਨਾਖਤ ਆਸ਼ੂਤੋਸ਼ ਮਹਾਜਨ (30) ਪੁੱਤਰ ਕਮਲ ਮਹਾਜਨ ਵਾਸੀ ਪਵਨ ਨਗਰ ਬਟਾਲਾ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਆਸ਼ੂਤੋਸ਼ ਪੇਸ਼ੇ ਵਜੋਂ ਸਰਕਾਰੀ ਸਰੂਪ ਰਾਣੀ ਕਾਲਜ (ਲੜਕੀਆਂ) ਵਿਖੇ ਭੌਤਿਕ ਵਿਗਿਆਨ 'ਚ ਲੈਬ ਸਹਾਇਕ ਵਜੋਂ ਕੰਮ ਕਰਦਾ ਸੀ ਤੇ ਸ਼ਾਮ ਨੂੰ ਪਿਤਾ ਨਾਲ ਰੈਸਟੋਰੈਂਟ 'ਚ ਬੈਠਦਾ ਸੀ | ਜਿਥੇ ਇਕ ਮੋਟਰਸਾਇਕਲ 'ਤੇ ਸਵਾਰ 2 ਅਣਪਛਾਤੇ ਹਮਲਾਵਰ ਆਏ ਤੇ ਪੀਣ ਲਈ ਪਾਣੀ ਦੀ ਬੋਤਲ ਮੰਗੀ, ਜਦੋਂ ਉਹ ਬੋਤਲ ਦੇਣ ਲੱਗਿਆ ਤਾਂ ਇਕ ਵਿਅਕਤੀ ਨੇ ਪਿਸਤੌਲ ਕੱਢ ਲਿਆ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ | ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਅਨਮੋਲ ਬਿਸ਼ਨੋਈ ਨਾਮ ਦੇ ਗੈਂਗਸਟਰ ਦੇ ਪੇਜ਼ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲਏ ਜਾਣਾ ਵੀ ਚਰਚਾ ਬਣਿਆ ਹੋਇਆ ਹੈ, ਜਿਸ ਮੁਤਾਬਕ ਇਹ ਹੱਤਿਆ ਕਿਸੇ ਗੈਂਗਸਟਰ ਦੀ ਪੁਲਿਸ ਕੋਲ ਮੁਖਬਰੀ ਕੀਤੇ ਜਾਣ ਦੀ ਵਜ੍ਹਾ ਨਾਲ ਹੋਇਆ ਦੱਸਿਆ ਗਿਆ ਹੈ | ਇਸ ਸੰਬੰਧੀ ਪੁਛੇ ਜਾਣ 'ਤੇ ਏ.ਡੀ.ਸੀ.ਪੀ. ਜਸਰੂਪ ਕੌਰ ਬਾਠ ਨੇ ਦੱਸਿਆ ਕਿ ਫਰਾਰ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਡੇਢ ਲੱਖ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਕਾਬੂ <br/> ਅਗਲੀ ਖ਼ਬਰ ਪੰਜਾਬ ਵਿਚ ਹੜ੍ਹਾਂ ਲਈ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ-ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ, ਕੁਲਵੰਤ ਸਿੰਘ ਸੰਧੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।