ਗੁਰਦੁਆਰਾ ਮੇਹਰ ਦਾਸ ਕੋਹਾਲੀ ਵਿਖੇ ਹੋਵੇਗੀ ਅੰਤਿਮ ਅਰਦਾਸ
<br/>
ਚੋਗਾਵਾਂ, 21 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਕਸਬਾ ਚੋਗਾਵਾਂ ਦੇ ਸਰਪੰਚ ਜਤਿੰਦਰ ਸਿੰਘ ਕਾਲਾ, ਬਚਿੱਤਰ ਸਿੰਘ ਤੇ ਸਰਮੇਲ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਬੀਤੇ ਦਿਨੀਂ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਗੁਰਵਿੰਦਰ ਕੌਰ ਔਲਖ ਦਾ ਅਚਨਚੇਤ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਸਰਪੰਚ ਜਤਿੰਦਰ ਸਿੰਘ ਕਾਲਾ ਤੇ ਔਲਖ ਪਰਿਵਾਰ ਨਾਲ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇ. ਵੀਰ ਸਿੰਘ ਲੋਪੋਕੇ, ਯੂਥ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਡਾ. ਸੋਨੂ ਖੱਤਰੀ ਚੋਗਾਵਾਂ, ਸਰਪੰਚ ਗੁਰਭੇਜ ਸਿੰਘ ਚਵਿੰਡਾ, ਨੰਬਰਦਾਰ ਸ਼ਮਸ਼ੇਰ ਸਿੰਘ, ਨੰਬਰਦਾਰ ਅੰਮਿ੍ਤਪਾਲ ਸਿੰਘ, ਗੁਰਦੀਪ ਸਿੰਘ ਭਕਨਾ, ਗੁੱਲੂ ਸਰਪੰਚ ਐਮਾ, ਨਾਨਕ ਸਿੰਘ, ਪਵਨ ਕੁਮਾਰ ਖੂਹੀ ਵਾਲਾ, ਨਿਰਮਲ ਸਿੰਘ ਕਾਲਾ ਮੈਂਬਰ, ਸਕੱਤਰ ਸਿੰਘ ਪ੍ਰਧਾਨ, ਗੁਰਸੇਵਕ ਸਿੰਘ ਲੋਧੀਗੁੱਜਰ, ਜੋਗਿੰਦਰ ਸਿੰਘ ਚੈਨਪੁਰ, ਪ੍ਰੋ. ਸ਼ੇਰ ਸਿੰਘ ਚੈਨਪੁਰ, ਗੌਰਵ, ਸਾਹਿਬ ਸਿੰਘ, ਸਰਪੰਚ ਗੁਰਜੰਟ ਸਿੰਘ, ਸਰਮੁਖ ਸਿੰਘ ਫ਼ੌਜੀ ਚੋਗਾਵਾਂ, ਸਕੱਤਰ ਸਿੰਘ, ਨੰਬਰਦਾਰ ਤਾਰਾ ਚੰਦ ਗੁਲਾਬ, ਡਾ. ਸ਼ਰਨਜੀਤ ਸਿੰਘ, ਮਾਸਟਰ ਕਾਬਲ ਸਿੰਘ ਆਦਿ ਸਮੇਤ ਵੱਖ-ਵੱਖ ਪਾਰਟੀ ਦੇ ਆਗੂਆਂ ਤੇ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਮਾਤਾ ਗੁਰਵਿੰਦਰ ਕੌਰ ਔਲਖ ਦੀ ਯਾਦ ਨੂੰ ਨਮਿਤ ਅਖੰਡ ਪਾਠ ਦੇ ਭੋਗ ਤੇ ਅੰਤਿਮ ਅਰਦਾਸ 24 ਸਤੰਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਮੇਹਰ ਦਾਸ ਪਿੰਡ ਕੋਹਾਲੀ ਵਿਖੇ 12.00 ਤੋਂ 1.00 ਵਜੇ ਦੇ ਦਰਮਿਆਨ ਹੋਵੇਗੀ |
ਕਸਬਾ ਚੋਗਾਵਾਂ ਦੇ ਸਰਪੰਚ ਜਤਿੰਦਰ ਸਿੰਘ ਦੀ ਮਾਤਾ ਨਮਿਤ ਭੋਗ 24 ਨੂੰ
ਅਜੀਤ ਡੈਸਕ
22-09-2025