ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਵਲੋਂ ਰਾਧਾ ਸੁਆਮੀ ਡੇਰਾ ਬਿਆਸ ਵਿਖੇ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਡੇਰਾ ਬਿਆਸ ਦੀ ਯਾਤਰਾ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਸਮਾਜ ਸੇਵਾ ਦੇ ਖੇਤਰ 'ਚ ਪਾਇਆ ਜਾ ਰਿਹਾ ਯੋਗਦਾਨ ਬੇਮਿਸਾਲ ਹੈ | ਆਰ. ਪੀ. ਸਿੰਘ ਨੇ ਕਿਹਾ ਕਿ ਜਦੋਂ ਵੀ ਉਹ ਬਾਬਾ ਗੁਰਿੰਦਰ ਸਿੰਘ ਢਿ ਲੋਂ ਨੂੰ ਮਿਲਦੇ ਹਨ ਤਾਂ ਹਰ ਵਾਰ ਉਨ੍ਹਾਂ ਨੂੰ ਵੱਖਰਾ ਅਨੁਭਵ ਹੁੰਦਾ ਹੈ | ਡੇਰਾ ਮੁਖੀ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਹੋਰ ਗਹਿਰਾਈ ਦਿੱਤੀ ਤੇ ਉਨ੍ਹਾਂ ਦੀ ਨਿਮਰਤਾ, ਸੋਚ ਤੇ ਸੇਵਾ ਪ੍ਰਤੀ ਅਟਲ ਜਜ਼ਬੇ ਨੇ ਹਮੇਸ਼ਾ ਉਸ ਨੂੰ ਪ੍ਰੇਰਿਆ ਹੈ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਡੇਰੇ ਤੇ ਆਗੂ ਮਨੁੱਖਤਾ ਦੀ ਸੇਵਾ ਲਈ ਸਮਾਜ ਨੂੰ ਪ੍ਰੇਰਿਤ ਕਰਦੇ ਹਨ |
ਭਾਜਪਾ ਆਗੂ ਆਰ. ਪੀ. ਸਿੰਘ ਵਲੋਂ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ <br/>
ਅਜੀਤ ਡੈਸਕ
22-09-2025