ਕਿਹਾ, ਇਸਲਾਮਾਬਾਦ ਸਾਊਦੀ ਅਰਬ ਤੇ ਹੋਰ ਇਸਲਾਮੀ ਦੇਸ਼ਾਂ ਦੇ ਸੰਪਰਕ 'ਚ
ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਿਹਾ ਕਿ ਜੇਕਰ ਅਫ਼ਗਾਨਿਸਤਾਨ ਸੰਘਰਸ਼ ਚਾਹੁੰਦਾ ਹੈ ਤਾਂ ਪਾਕਿ ਤਾਲਿਬਾਨ ਦੀ ਜੰਗ ਦੀ ਇੱਛਾ ਨੂੰ ਪੂਰਾ ਕਰਨ ਲਈ ਤਿਆਰ ਹੈ | ਇਕ ਪਾਕਿਸਤਾਨੀ ਟੀ.ਵੀ. ਨਿਊਜ਼ ਪ੍ਰੋਗਰਾਮ 'ਚ ਬੋਲਦੇ ਹੋਏ ਆਸਿਫ਼ ਨੇ ਕਿਹਾ ਕਿ ਜੰਗ 'ਚ ਅਫ਼ਗਾਨ ਤਾਲਿਬਾਨ ਨੂੰ ਪਾਕਿ ਨਾਲੋਂ ਬਹੁਤ ਜ਼ਿਆਦਾ ਕੀਮਤ ਅਦਾ ਕਰਨੀ ਹੋਵੇਗੀ | ਉਨ੍ਹਾਂ ਕਿਹਾ ਕਿ ਤਾਲਿਬਾਨ ਦੀ ਸਚਾਈ ਸਾਹਮਣੇ ਆਉਣ 'ਤੇ ਹੁਣ ਉਨ੍ਹਾਂ ਨਾਲ ਗੱਲਬਾਤ ਸੰਭਵ ਨਹੀਂ ਜਾਪਦੀ | ਆਸਿਫ਼ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਤੇ ਪਾਕਿ ਸਾਊਦੀ ਅਰਬ ਅਤੇ ਹੋਰ ਇਸਲਾਮੀ ਦੇਸ਼ਾਂ ਦੇ ਸੰਪਰਕ 'ਚ ਹੈ | ਦੱਸਣਯੋਗ ਹੈ ਕਿ ਪਾਕਿ ਰੱਖਿਆ ਮੰਤਰੀ ਨੇ ਇਹ ਇੰਟਰਵਿਊ ਤਾਲਿਬਾਨ ਤੋਂ 48 ਘੰਟੇ ਦੀ ਅਸਥਾਈ ਜੰਗਬੰਦੀ ਦੀ ਅਪੀਲ ਕਰਨ ਤੋਂ ਬਾਅਦ ਦਿੱਤੀ ਹੈ | ਉਨ੍ਹਾਂ ਨੇ ਭਾਰਤ ਤੋਂ ਸੰਭਾਵੀ ਹਮਲੇ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਪਾਕਿ ਕਿਸੇ ਵੀ ਹਮਲੇ ਲਈ ਤਿਆਰ ਰਹਿੰਦਾ ਹੈ, ਕਿਸੇ ਨੂੰ ਸ਼ੱਕ ਨਹੀਂ ਰੱਖਣਾ ਚਾਹੀਦਾ |
ਪਾਕਿਸਤਾਨ ਤਾਲਿਬਾਨ ਦੀ ਜੰਗ ਬਾਰੇ ਇੱਛਾ ਪੂਰੀ ਕਰਨ ਲਈ ਤਿਆਰ-ਖ਼ਵਾਜਾ ਆਸਿਫ਼
ਅਜੀਤ ਡੈਸਕ
17-10-2025